PF ਖਾਤਾ ਧਾਰਕਾਂ ਲਈ ਜ਼ਰੂਰੀ ਖ਼ਬਰ! 28 ਜੂਨ ਤੱਕ ਬੰਦ ਰਹੇਗਾ EPFO ਪੋਰਟਲ
ਪੀਐੱਫ ਕਢਵਾਉਣ ‘ਚ ਆਵੇਗੀ ਦਿੱਕਤ!
ਨਵੀ ਦਿੱਲੀ, 25 ਜੂਨ 2026 (ਵਿਸ਼ਵ ਵਾਰਤਾ) : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਮੈਂਬਰਾਂ ਲਈ ਜ਼ਰੂਰੀ ਖ਼ਬਰ ਹੈ। ਜੇਕਰ ਤੁਸੀਂ ਇਸ ਹਫ਼ਤੇ EPF ਕਲੇਮ ਸਬਮਿਟ ਕਰਨ ਦੀ ਯੋਜਨਾ ਬਣਾ ਰਹੇ ਸੀ, ਤਾਂ ਤੁਹਾਨੂੰ ਕੁਝ ਦਿਨ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਸਲ ਵਿੱਚ, ਇੰਪਲਾਈਜ਼ ਪ੍ਰੋਵਿਡੈਂਟ ਫੰਡ ਆਰਗੇਨਾਈਜ਼ੇਸ਼ਨ ਆਪਣੇ ਡਿਜੀਟਲ ਸਿਸਟਮ ਨੂੰ ਹੋਰ ਬਿਹਤਰ ਬਣਾਉਣ ਲਈ ਵੱਡੇ ਪੱਧਰ ‘ਤੇ ਟੈਕਨੀਕਲ ਅਪਗ੍ਰੇਡੇਸ਼ਨ ਕਰਨ ਜਾ ਰਿਹਾ ਹੈ।
EPFO ਨੇ ਐਲਾਨ ਕੀਤਾ ਹੈ ਕਿ ਇਸ ਪ੍ਰਕਿਰਿਆ ਦੌਰਾਨ 26 ਜੂਨ ਤੋਂ 28 ਜੂਨ 2026 ਤੱਕ ਕਈ ਆਨਲਾਈਨ ਸੇਵਾਵਾਂ ਅਸਥਾਈ ਤੌਰ ‘ਤੇ ਬੰਦ ਰਹਿਣਗੀਆਂ। ਅਜਿਹੇ ਵਿੱਚ ਜਿਨ੍ਹਾਂ ਕਰਮਚਾਰੀਆਂ ਨੇ ਪੀਐੱਫ ਕਢਵਾਉਣ, ਨਵਾਂ ਪੀਐੱਫ ਕਲੇਮ, ਐਡਵਾਂਸ ਜਾਂ ਹੋਰ ਕਲੇਮ ਨਾਲ ਜੁੜਿਆ ਕੋਈ ਕੰਮ ਕਰਨਾ ਹੈ, ਉਨ੍ਹਾਂ ਨੂੰ ਪਹਿਲਾਂ ਤੋਂ ਯੋਜਨਾ ਬਣਾਉਣੀ ਹੋਵੇਗੀ।
EPFO ਮੈਂਬਰ ਪੋਰਟਲ ‘ਤੇ ਜਾਰੀ ਅਧਿਕਾਰਤ ਨੋਟਿਸ ਮੁਤਾਬਕ, ਆਨਲਾਈਨ ਕਲੇਮ ਸਬਮਿਸ਼ਨ ਅਤੇ ਪ੍ਰੋਸੈਸਿੰਗ ਦੀ ਸੇਵਾ 26 ਜੂਨ 2026 ਨੂੰ ਰਾਤ 00:00 ਵਜੇ ਤੋਂ ਲੈ ਕੇ 28 ਜੂਨ 2026 ਨੂੰ ਰਾਤ 23:59 ਵਜੇ ਤੱਕ ਬੰਦ ਰਹੇਗੀ। ਸਾਰੀਆਂ ਡਿਜੀਟਲ ਸੇਵਾਵਾਂ 29 ਜੂਨ 2026 ਨੂੰ ਰਾਤ 00:00 ਵਜੇ ਤੋਂ ਦੁਬਾਰਾ ਸ਼ੁਰੂ ਹੋ ਜਾਣਗੀਆਂ।
ਇਸ ਦੇ ਨਾਲ ਹੀ ਨੋਟਿਸ ਵਿੱਚ ਸਾਫ਼ ਕਿਹਾ ਗਿਆ ਹੈ ਕਿ ਮਾਈਗ੍ਰੇਸ਼ਨ ਪੀਰੀਅਡ ਸ਼ੁਰੂ ਹੋਣ ਤੋਂ ਪਹਿਲਾਂ ਜੋ ਕਲੇਮ ਫਾਈਲ ਕੀਤੇ ਜਾ ਚੁੱਕੇ ਹਨ, ਉਨ੍ਹਾਂ ਨੂੰ ਵੀ ਇਸ ਸਮੇਂ ਦੌਰਾਨ ਪ੍ਰੋਸੈਸ ਨਹੀਂ ਕੀਤਾ ਜਾਵੇਗਾ। ਉਨ੍ਹਾਂ ‘ਤੇ ਕਾਰਵਾਈ 29 ਜੂਨ ਨੂੰ ਪੋਰਟਲ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਹੀ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























