IND vs PAK FIH Pro League 2026: ਭਾਰਤ ਦੀ ਸ਼ਾਨਦਾਰ ਜਿੱਤ
– ਪਾਕਿਸਤਾਨ ਨੂੰ 4-3 ਨਾਲ ਹਰਾਇਆ
ਨਵੀ ਦਿੱਲੀ, 23 ਜੂਨ 2026 (ਵਿਸ਼ਵ ਵਾਰਤਾ): ਹਾਕੀ ਪ੍ਰੋ ਲੀਗ 2026 ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਇੱਕ ਹੋਰ ਜਿੱਤ ਹਾਸਲ ਕੀਤੀ ਹੈ। ਐਫ਼ਆਈਐਚ (FIH) ਪ੍ਰੋ ਹਾਕੀ ਲੀਗ 2026 ਦਾ ਇਹ ਮੁਕਾਬਲਾ ਲੰਡਨ ਵਿੱਚ ਖੇਡਿਆ ਗਿਆ। ਰਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤ ਨੂੰ ਇਸ ਮੈਚ ਵਿੱਚ ਸ਼ਾਨਦਾਰ ਜਿੱਤ ਮਿਲੀ ਹੈ।
ਹਾਲਾਂਕਿ ਸ਼ੁਰੂਆਤ ਵਿੱਚ ਪਾਕਿਸਤਾਨ ਨੇ ਪਹਿਲਾ ਗੋਲ ਦਾਗ ਕੇ ਭਾਰਤ ‘ਤੇ ਬੜ੍ਹਤ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਦੂਜੇ, ਤੀਜੇ ਅਤੇ ਚੌਥੇ ਕੁਆਰਟਰ ਵਿੱਚ ਸ਼ਾਨਦਾਰ ਖੇਡ ਦਿਖਾ ਕੇ ਭਾਰਤ ਨੇ ਪਾਕਿਸਤਾਨ ਨੂੰ ਮੈਚ ਤੋਂ ਬਾਹਰ ਕਰ ਦਿੱਤਾ।
ਦਰਅਸਲ, ਆਖ਼ਰੀ ਸਮੇਂ ਵਿੱਚ ਪਾਕਿਸਤਾਨ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ ਅਤੇ ਸਕੋਰ 3-4 ਕਰਨ ਵਿੱਚ ਸਫ਼ਲ ਰਿਹਾ ਸੀ, ਪਰ ਆਖ਼ਰਕਾਰ ਭਾਰਤ 4-3 ਨਾਲ ਇਹ ਮੈਚ ਜਿੱਤਣ ਵਿੱਚ ਕਾਮਯਾਬ ਹੋ ਗਿਆ। ਪਾਕਿਸਤਾਨ ਲਈ ਅਬੂ ਮਹਿਮੂਦ ਅਤੇ ਅਹਿਮਦ ਨਦੀਮ ਨੇ ਗੋਲ ਕੀਤੇ, ਜਦਕਿ ਭਾਰਤ ਲਈ ਅਭਿਸ਼ੇਕ, ਨੀਲਾਕਾਂਤਾ, ਸੁਖਜੀਤ ਸਿੰਘ ਅਤੇ ਰਾਜਿੰਦਰ ਸਿੰਘ ਨੇ ਗੋਲ ਕਰਕੇ ਭਾਰਤ ਨੂੰ ਇਸ ਮੈਚ ਵਿੱਚ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਦੱਸ ਦੇਈਏ ਕਿ ਪਾਕਿਸਤਾਨ ਦੀ ਟੀਮ ਭਾਰਤ ਖ਼ਿਲਾਫ਼ ਪਿਛਲੇ 10 ਸਾਲਾਂ ਤੋਂ ਕੋਈ ਵੀ ਹਾਕੀ ਮੈਚ ਨਹੀਂ ਜਿੱਤ ਸਕੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























