• Latest
  • Trending
ਬਰਿੰਦਰ ਕੁਮਾਰ ਗੋਇਲ ਵੱਲੋਂ ਫ਼ਾਜ਼ਿਲਕਾ ਵਾਸੀਆਂ ਨੂੰ 46 ਕਰੋੜ ਦੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸੌਗਾਤ

ਬਰਿੰਦਰ ਕੁਮਾਰ ਗੋਇਲ ਵੱਲੋਂ ਫ਼ਾਜ਼ਿਲਕਾ ਵਾਸੀਆਂ ਨੂੰ 46 ਕਰੋੜ ਦੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸੌਗਾਤ

2 months ago
‘ਆਪ’ ਪੰਜਾਬ ਵੱਲੋਂ ਨਵੇਂ ਹਲਕਾ ਸੰਗਠਨ ਇੰਚਾਰਜ, ਬਲਾਕ ਪ੍ਰਧਾਨ ਤੇ ਬਲਾਕ ਕੋਆਰਡੀਨੇਟਰ ਨਿਯੁਕਤ

‘ਆਪ’ ਪੰਜਾਬ ਵੱਲੋਂ ਨਵੇਂ ਹਲਕਾ ਸੰਗਠਨ ਇੰਚਾਰਜ, ਬਲਾਕ ਪ੍ਰਧਾਨ ਤੇ ਬਲਾਕ ਕੋਆਰਡੀਨੇਟਰ ਨਿਯੁਕਤ

12 minutes ago
ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 10 ਆਈ.ਏ.ਐੱਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 10 ਆਈ.ਏ.ਐੱਸ ਅਧਿਕਾਰੀਆਂ ਦੇ ਤਬਾਦਲੇ

38 minutes ago
ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਪੋਕਸਪਰਸਨ ਅਤੇ ਟੀ. ਵੀ. ਪੈਨਲਿਸਟਾਂ ਦੀ ਸੂਚੀ ਜਾਰੀ

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਪੋਕਸਪਰਸਨ ਅਤੇ ਟੀ. ਵੀ. ਪੈਨਲਿਸਟਾਂ ਦੀ ਸੂਚੀ ਜਾਰੀ

1 hour ago
ਐਕਸ਼ਨ ਮੋਡ ‘ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼

ਐਕਸ਼ਨ ਮੋਡ ‘ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼

1 hour ago
ਰਾਹੁਲ ਗਾਂਧੀ ਦੇ ਧਰਨੇ ਤੋਂ ਬਾਅਦ ਪੈਲੇਟ ਗਨ ਮਾਮਲੇ ‘ਚ FIR ਦਰਜ

ਰਾਹੁਲ ਗਾਂਧੀ ਦੇ ਧਰਨੇ ਤੋਂ ਬਾਅਦ ਪੈਲੇਟ ਗਨ ਮਾਮਲੇ ‘ਚ FIR ਦਰਜ

1 hour ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

3 hours ago
ਦਿੱਲੀ ਦੇ ਕਰੋਲ ਬਾਗ਼ ‘ਚ ਪੁਰਾਣੀ ਇਮਾਰਤ ਢਹਿ ਢੇਰੀ; ਇਕ ਵਿਅਕਤੀ ਦੀ ਮੌਤ

ਦਿੱਲੀ ਦੇ ਕਰੋਲ ਬਾਗ਼ ‘ਚ ਪੁਰਾਣੀ ਇਮਾਰਤ ਢਹਿ ਢੇਰੀ; ਇਕ ਵਿਅਕਤੀ ਦੀ ਮੌਤ

4 hours ago
ਭਾਰਤ-ਅਫ਼ਗਾਨਿਸਤਾਨ T20 ਲੜੀ ਦਾ ਬਦਲ ਸਕਦਾ ਹੈ ਸ਼ਡਿਊਲ, ਅੰਤਿਮ ਫੈਸਲੇ ‘ਤੇ ਟਿਕੀਆਂ ਨਜ਼ਰਾਂ

ਭਾਰਤ-ਅਫ਼ਗਾਨਿਸਤਾਨ T20 ਲੜੀ ਦਾ ਬਦਲ ਸਕਦਾ ਹੈ ਸ਼ਡਿਊਲ, ਅੰਤਿਮ ਫੈਸਲੇ ‘ਤੇ ਟਿਕੀਆਂ ਨਜ਼ਰਾਂ

4 hours ago
ਫਿਲੌਰ ‘ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ

ਫਿਲੌਰ ‘ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ

4 hours ago
ਸ਼੍ਰੋਮਣੀ ਅਕਾਲੀ ਦਲ ਨੇ ਮਸੀਹ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਐਲਾਨਿਆ; ਪੜ੍ਹੋ ਸੂਚੀ

ਸ਼੍ਰੋਮਣੀ ਅਕਾਲੀ ਦਲ ਨੇ ਮਸੀਹ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਐਲਾਨਿਆ; ਪੜ੍ਹੋ ਸੂਚੀ

5 hours ago
ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

5 hours ago
ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

6 hours ago
Hindi News
English News
Friday, August 21, 2026
No Result
View All Result
29 °c
Chandigarh
30 ° Sat
31 ° Sun
30 ° Mon
32 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਬਰਿੰਦਰ ਕੁਮਾਰ ਗੋਇਲ ਵੱਲੋਂ ਫ਼ਾਜ਼ਿਲਕਾ ਵਾਸੀਆਂ ਨੂੰ 46 ਕਰੋੜ ਦੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸੌਗਾਤ

ਕੈਬਨਿਟ ਮੰਤਰੀ ਨੇ 33.51 ਕਰੋੜ ਦੀ ਲਾਗਤ ਵਾਲੇ ਤਿੰਨ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

June 23, 2026
in ਖਬਰਾਂ, ਪੰਜਾਬ
ਬਰਿੰਦਰ ਕੁਮਾਰ ਗੋਇਲ ਵੱਲੋਂ ਫ਼ਾਜ਼ਿਲਕਾ ਵਾਸੀਆਂ ਨੂੰ 46 ਕਰੋੜ ਦੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸੌਗਾਤ

ਬਰਿੰਦਰ ਕੁਮਾਰ ਗੋਇਲ ਵੱਲੋਂ ਫ਼ਾਜ਼ਿਲਕਾ ਵਾਸੀਆਂ ਨੂੰ 46 ਕਰੋੜ ਦੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸੌਗਾਤ

ਕੈਬਨਿਟ ਮੰਤਰੀ ਨੇ 33.51 ਕਰੋੜ ਦੀ ਲਾਗਤ ਵਾਲੇ ਤਿੰਨ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

8.89 ਕਰੋੜ ਰੁਪਏ ਦੀ ਲਾਗਤ ਵਾਲੇ ਵੀ.ਆਰ. ਬਰਿੱਜ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ

ਜ਼ਮੀਨਦੋਜ਼ ਪਾਈਪਲਾਈਨਾਂ ਅਤੇ ਸੇਮ-ਗ੍ਰਸਤ ਜ਼ਮੀਨ ਦੇ ਸੁਧਾਰ ਦੇ 3.34 ਕਰੋੜ ਰੁਪਏ ਦੇ ਤਿੰਨ ਪ੍ਰਾਜੈਕਟਾਂ ਦੇ ਵੀ ਰੱਖੇ ਨੀਂਹ ਪੱਥਰ

ਚੰਡੀਗੜ੍ਹ/ਫ਼ਾਜ਼ਿਲਕਾ, 23 ਜੂਨ (ਵਿਸ਼ਵ ਵਾਰਤਾ);- ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਫ਼ਾਜ਼ਿਲਕਾ ਹਲਕੇ ਦੇ ਵਾਸੀਆਂ ਨੂੰ ਕਰੀਬ 45.74 ਕਰੋੜ ਰੁਪਏ ਦੀ ਲਾਗਤ ਵਾਲੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਉਨ੍ਹਾਂ 33.51 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ 8.89 ਕਰੋੜ ਰੁਪਏ ਦੀ ਲਾਗਤ ਨਾਲ ਰੀਵਰ ਸਤਲੁਜ ਕਰੀਕ ‘ਤੇ ਬਣਨ ਵਾਲੇ ਵੀ.ਆਰ. ਬਰਿੱਜ ਦੀ ਉਸਾਰੀ ਦੇ ਨੀਹਂ ਪੱਥਰ ਰੱਖਣ ਸਣੇ ਜ਼ਮੀਨਦੋਜ਼ ਪਾਈਪਲਾਈਨ ਤੇ ਵਰਟੀਕਲ ਡਰੇਨੇਜ ਸਿਸਟਮ ਰਾਹੀਂ ਸੋਲਰ ਪੰਪਾਂ ਨਾਲ ਸੇਮ-ਗ੍ਰਸਤ ਜ਼ਮੀਨ ਸੁਧਾਰ ਦੇ 3.34 ਕਰੋੜ ਰੁਪਏ ਦੇ ਤਿੰਨ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ।

ਇਨ੍ਹਾਂ ਪ੍ਰਾਜੈਕਟਾਂ ਵਿੱਚ 42.56 ਕਿਲੋਮੀਟਰ ਨਹਿਰਾਂ ਦੀ ਕੰਕਰੀਟ ਲਾਈਨਿੰਗ, 81.36 ਕਿਲੋਮੀਟਰ ਖਾਲਿਆਂ ਨੂੰ ਪੱਕਾ ਕਰਨਾ, ਸਾਂਝਾ ਜ਼ਮੀਨਦੋਜ਼ ਪਾਈਪਲਾਈਨ ਯੋਜਨਾ ਸਿੰਚਾਈ ਪ੍ਰਾਜੈਕਟ ਅਤੇ ਸੇਮ-ਗ੍ਰਸਤ ਜ਼ਮੀਨ ਦੇ ਸੁਧਾਰ ਨਾਲ ਸਬੰਧਤ ਕੰਮ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦਾ ਉਦੇਸ਼ ਨਹਿਰੀ ਪਾਣੀ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣਾ ਅਤੇ ਟੇਲਾਂ ਤੱਕ ਪਾਣੀ ਦੀ ਪਹੁੰਚ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਮੌਕੇ ਕੈਬਨਿਟ ਨਾਲ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਇਸ ਪਿੱਛੋਂ ਆਪਣੇ ਸੰਬੋਧਨ ਦੌਰਾਨ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਕੈਨਾਲ ਸਰਕਲ ਫਿਰੋਜ਼ਪੁਰ ਅਧੀਨ ਨਹਿਰਾਂ ਦੀ ਲਾਈਨਿੰਗ ਅਤੇ ਖਾਲਿਆਂ ਨੂੰ ਪੱਕਾ ਕਰਨ ਦੇ ਕੰਮ ਮੁਕੰਮਲ ਕੀਤੇ ਗਏ ਹਨ ਜਿਸ ਨਾਲ ਨਹਿਰਾਂ ਵਿੱਚ ਪਾਣੀ ਦਾ ਬਿਹਤਰ ਵਹਾਅ ਯਕੀਨੀ ਬਣਿਆ ਹੈ ਅਤੇ ਟੇਲਾਂ ਤੱਕ ਪਾਣੀ ਦੀ ਪਹੁੰਚ ਵਿੱਚ ਵੀ ਮਹੱਤਵਪੂਰਨ ਸੁਧਾਰ ਆਇਆ ਹੈ। ਇਸੇ ਤਰ੍ਹਾਂ ਕੱਚੇ ਖਾਲਿਆਂ ਦਾ ਨਵੀਨੀਕਰਨ ਕਰਕੇ ਉਨ੍ਹਾਂ ਨੂੰ ਪੱਕਾ ਕਰਨ ਨਾਲ ਕਿਸਾਨਾਂ ਨੂੰ ਨਹਿਰੀ ਪਾਣੀ ਵਧੇਰੇ ਮਾਤਰਾ ਵਿੱਚ ਮਿਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਟੇਲਾਂ ਤੱਕ ਪਾਣੀ ਪਹੁੰਚਾਉਣ ਨੂੰ ਤਰਜੀਹ ਦਿੱਤੀ ਹੈ ਅਤੇ ਟੇਲਾਂ ‘ਤੇ ਪਾਣੀ ਦੀ ਉਪਲਬਧਤਾ 26 ਫੀਸਦੀ ਤੋਂ ਵਧ ਕੇ 80 ਫੀਸਦੀ ਤੱਕ ਪਹੁੰਚੀ ਹੈ, ਜੋ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੰਭਵ ਹੋਇਆ ਹੈ।

ਇਸ ਪਿੱਛੋਂ ਕੈਬਨਿਟ ਮੰਤਰੀ ਨੇ ਪਿੰਡ ਵੱਲੇ ਸ਼ਾਹ ਉਤਾੜ (ਨੂਰਸ਼ਾਹ) ਤੋਂ ਵੱਲੇ ਸ਼ਾਹ ਹਿਠਾੜ (ਗੁਲਾਬਾ ਭੈਣੀ) ਨੂੰ ਜੋੜਨ ਲਈ ਰੀਵਰ ਸਤਲੁਜ ਕਰੀਕ ‘ਤੇ 8.89 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵੀ.ਆਰ. ਬਰਿੱਜ ਦੀ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਕਿਹਾ ਕਿ ਲਗਭਗ 370 ਫੁੱਟ ਲੰਬਾ ਇਹ ਬਰਿੱਜ ਜੂਨ 2027 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਬਰਿੱਜ ਦੇ ਬਣਨ ਨਾਲ ਵੱਲੇ ਸ਼ਾਹ ਹਿਠਾੜ, ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ-1 ਸਮੇਤ 11 ਤੋਂ 12 ਪਿੰਡਾਂ ਦੇ ਲੋਕਾਂ ਦੀ ਆਵਾਜਾਈ ਸੁਖਾਲੀ ਹੋਵੇਗੀ ਅਤੇ ਜਲਾਲਾਬਾਦ ਤੱਕ ਦਾ ਸਫ਼ਰ ਕਰੀਬ 15 ਤੋਂ 20 ਕਿਲੋਮੀਟਰ ਘੱਟ ਜਾਵੇਗਾ।

ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਨਾਲ ਸਬੰਧਤ 3.64 ਕਰੋੜ ਰੁਪਏ ਦੇ ਚਾਰ ਪ੍ਰਾਜੈਕਟ ਵਿੱਚੋਂ ਇੱਕ ਦਾ ਉਦਘਾਟਨ ਕੀਤਾ ਅਤੇ ਤਿੰਨ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ, ਜਿਨ੍ਹਾਂ ਵਿੱਚ ਸਾਂਝਾ ਜਮੀਨਦੋਜ ਪਾਇਪਲਾਇਨ ਪ੍ਰਾਜੈਕਟ
ਮੋਘਾ ਨੰ. 67800 (30 ਲੱਖ ਰੁਪਏ) ਦਾ ਉਦਘਾਟਨ ਕੀਤਾ ਜਦਕਿ ਮੋਘਾ ਨੰ. 63997 (ਰਕਮ 51 ਲੱਖ ਰੁਪਏ ), ਵਰਟੀਕਲ ਡਰਨੇਜ ਸਿਸਟਮ ਸੋਲਰ ਪੰਪ ਰਾਹੀਂ ਸੇਮ ਗ੍ਰਸਤ ਜਮੀਨ ਦੇ ਸੁਧਾਰ ਦਾ ਪ੍ਰਾਜੈਕਟ ਦੇ ਨੀਂਹ ਪੱਥਰ ਪਿੰਡ ਖੂਈਖੇੜਾ (83 ਲੱਖ ਰੁਪਏ) ਅਤੇ ਪਿੰਡ ਲੱਖੇਵਾਲੀ ਢਾਬ ਵਿਖੇ 2 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ।

ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੰਚਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਨਿਵੇਸ਼ ਕਰ ਰਹੀ ਹੈ। ਨਹਿਰਾਂ ਦੀ ਲਾਈਨਿੰਗ, ਖਾਲਿਆਂ ਨੂੰ ਪੱਕਾ ਕਰਨ, ਪਾਈਪਲਾਈਨ ਆਧਾਰਤ ਸਿੰਚਾਈ ਪ੍ਰਣਾਲੀ ਅਤੇ ਪੁਲਾਂ ਦੀ ਉਸਾਰੀ ਵਰਗੇ ਪ੍ਰਾਜੈਕਟ ਕਿਸਾਨਾਂ ਨੂੰ ਬਿਹਤਰ ਸਿੰਚਾਈ ਸਹੂਲਤਾਂ ਦੇਣ ਦੇ ਨਾਲ-ਨਾਲ ਪੇਂਡੂ ਖੇਤਰਾਂ ਦੀ ਸੰਪਰਕ ਸਹੂਲਤ ਨੂੰ ਵੀ ਹੋਰ ਮਜ਼ਬੂਤ ਕਰਨਗੇ।

ਇਸ ਦੌਰਾਨ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਵਚਨਬੱਧ ਹੈ ਅਤੇ ਸੂਬੇ ਭਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਖਾਲਿਆਂ ਨੂੰ ਪੱਕਾ ਕਰਨ ਦੇ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਟੇਲਾਂ ਤੱਕ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜ ਇਸੇ ਰਫ਼ਤਾਰ ਨਾਲ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਪੇਂਡੂ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਨਹਿਰੀ ਖਾਲਿਆਂ ਨੂੰ ਪੱਕਾ ਕਰਨ, ਜ਼ਮੀਨਦੋਜ਼ ਪਾਈਪਲਾਈਨਾਂ ਵਿਛਾਉਣ, ਪੁਲਾਂ ਦੀ ਉਸਾਰੀ ਅਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਲੜੀ ਨਿਰੰਤਰ ਜਾਰੀ ਰਹੇਗੀ।

ਇਸ ਮੌਕੇ ਸੁਪਰਡੈਂਟ ਇੰਜੀ. ਜਲ ਸਰੋਤ ਵਿਭਾਗ ਫਿਰੋਜ਼ਪੁਰ ਕਨਾਲ ਸਰਕਲ ਸੰਦੀਪ ਗੋਇਲ, ਗਿਤੇਸ਼ ਉਪਵੇਜਾ ਕਾਰਜਕਾਰੀ ਇੰਜੀਨੀਅਰ ਫਾਜ਼ਿਲਕਾ ਕੈਨਾਲ ਅਤੇ ਗਰਾਊਂਡ ਵਾਟਰ ਮੰਡਲ ਫਿਰੋਜ਼ਪੁਰ, ਸੁਖਜੀਤ ਸਿੰਘ ਕਾਰਜਕਾਰੀ ਇੰਜ. ਅਬੋਹਰ ਕੈਨਾਲ ਤੇ ਗਰਾਊਂਡ ਵਾਟਰ ਮੰਡਲ ਅਬੋਹਰ ਸਮੇਤ ਸਿਵਲ,ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਆਦਿ ਹਾਜ਼ਰ ਸਨ।

Tags: Barinder Kumar GoyalBREAKING NEWSLatest Punjab newsLatest Punjab news in PunjabiPUNJABpunjab newsWISHAVWARTA.IN
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

‘ਆਪ’ ਪੰਜਾਬ ਵੱਲੋਂ ਨਵੇਂ ਹਲਕਾ ਸੰਗਠਨ ਇੰਚਾਰਜ, ਬਲਾਕ ਪ੍ਰਧਾਨ ਤੇ ਬਲਾਕ ਕੋਆਰਡੀਨੇਟਰ ਨਿਯੁਕਤ

‘ਆਪ’ ਪੰਜਾਬ ਵੱਲੋਂ ਨਵੇਂ ਹਲਕਾ ਸੰਗਠਨ ਇੰਚਾਰਜ, ਬਲਾਕ ਪ੍ਰਧਾਨ ਤੇ ਬਲਾਕ ਕੋਆਰਡੀਨੇਟਰ ਨਿਯੁਕਤ

by Jaspreet Kaur
August 21, 2026
0

'ਆਪ' ਪੰਜਾਬ ਵੱਲੋਂ ਨਵੇਂ ਹਲਕਾ ਸੰਗਠਨ ਇੰਚਾਰਜ, ਬਲਾਕ ਪ੍ਰਧਾਨ ਤੇ ਬਲਾਕ ਕੋਆਰਡੀਨੇਟਰ ਨਿਯੁਕਤ ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ): ਆਮ ਆਦਮੀ...

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 10 ਆਈ.ਏ.ਐੱਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 10 ਆਈ.ਏ.ਐੱਸ ਅਧਿਕਾਰੀਆਂ ਦੇ ਤਬਾਦਲੇ

by Jaspreet Kaur
August 21, 2026
0

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 10 ਆਈ.ਏ.ਐੱਸ ਅਧਿਕਾਰੀਆਂ ਦੇ ਤਬਾਦਲੇ ਪੜ੍ਹੋ LIST ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਦੇ...

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਪੋਕਸਪਰਸਨ ਅਤੇ ਟੀ. ਵੀ. ਪੈਨਲਿਸਟਾਂ ਦੀ ਸੂਚੀ ਜਾਰੀ

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਪੋਕਸਪਰਸਨ ਅਤੇ ਟੀ. ਵੀ. ਪੈਨਲਿਸਟਾਂ ਦੀ ਸੂਚੀ ਜਾਰੀ

by Jaspreet Kaur
August 21, 2026
0

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਪੋਕਸਪਰਸਨ ਅਤੇ ਟੀ. ਵੀ. ਪੈਨਲਿਸਟਾਂ ਦੀ ਸੂਚੀ ਜਾਰੀ - ਕੁੱਲ 23 ਬੁਲਾਰੇ ਐਲਾਨੇ, ਮੀਤ ਹੇਅਰ-...

ਐਕਸ਼ਨ ਮੋਡ ‘ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼

ਐਕਸ਼ਨ ਮੋਡ ‘ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼

by Jaspreet Kaur
August 21, 2026
0

ਐਕਸ਼ਨ ਮੋਡ 'ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼ ਨਵੀ ਦਿੱਲੀ, 21 ਅਗਸਤ (ਵਿਸ਼ਵ ਵਾਰਤਾ): ਕਾਂਗਰਸ ਸੰਸਦ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

‘ਆਪ’ ਪੰਜਾਬ ਵੱਲੋਂ ਨਵੇਂ ਹਲਕਾ ਸੰਗਠਨ ਇੰਚਾਰਜ, ਬਲਾਕ ਪ੍ਰਧਾਨ ਤੇ ਬਲਾਕ ਕੋਆਰਡੀਨੇਟਰ ਨਿਯੁਕਤ

‘ਆਪ’ ਪੰਜਾਬ ਵੱਲੋਂ ਨਵੇਂ ਹਲਕਾ ਸੰਗਠਨ ਇੰਚਾਰਜ, ਬਲਾਕ ਪ੍ਰਧਾਨ ਤੇ ਬਲਾਕ ਕੋਆਰਡੀਨੇਟਰ ਨਿਯੁਕਤ

by Jaspreet Kaur
August 21, 2026
0

'ਆਪ' ਪੰਜਾਬ ਵੱਲੋਂ ਨਵੇਂ ਹਲਕਾ ਸੰਗਠਨ ਇੰਚਾਰਜ, ਬਲਾਕ ਪ੍ਰਧਾਨ ਤੇ ਬਲਾਕ ਕੋਆਰਡੀਨੇਟਰ ਨਿਯੁਕਤ ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ): ਆਮ ਆਦਮੀ...

Most Popular

ਅੰਮ੍ਰਿਤਸਰ ‘ਚ ਭਲਕੇ ਛੁੱਟੀ ਦਾ ਐਲਾਨ, ਸਮੂਹ ਵਿਦਿਅਕ ਸੰਸਥਾਵਾਂ ਰਹਿਣਗੀਆਂ ਬੰਦ

ਅੰਮ੍ਰਿਤਸਰ ‘ਚ ਭਲਕੇ ਛੁੱਟੀ ਦਾ ਐਲਾਨ, ਸਮੂਹ ਵਿਦਿਅਕ ਸੰਸਥਾਵਾਂ ਰਹਿਣਗੀਆਂ ਬੰਦ

by Jaspreet Kaur
5 days ago
0

ਅੰਮ੍ਰਿਤਸਰ 'ਚ ਭਲਕੇ ਛੁੱਟੀ ਦਾ ਐਲਾਨ, ਸਮੂਹ ਵਿਦਿਅਕ ਸੰਸਥਾਵਾਂ ਰਹਿਣਗੀਆਂ ਬੰਦ ਅੰਮ੍ਰਿਤਸਰ, 16 ਅਗਸਤ (ਵਿਸ਼ਵ ਵਾਰਤਾ) - ਅੰਮ੍ਰਿਤਸਰ ਦੀਆਂ ਸਮੂਹ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 