IND vs AFG: Team ਇੰਡੀਆ ਨੇ 3-0 ਨਾਲ ਸੀਰੀਜ਼ ਕੀਤੀ ਆਪਣੇ ਨਾਮ
– ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ
ਨਵੀ ਦਿੱਲੀ, 20 ਜੂਨ 2026 (ਵਿਸ਼ਵ ਵਾਰਤਾ): ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਖੇਡਿਆ ਗਿਆ, ਜਿਸ ਨੂੰ ਟੀਮ ਇੰਡੀਆ 9 ਵਿਕਟਾਂ ਨਾਲ ਆਪਣੇ ਨਾਮ ਕਰਨ ਵਿੱਚ ਕਾਮਯਾਬ ਰਹੀ। ਅਫਗਾਨਿਸਤਾਨ ਨੇ ਭਾਰਤ ਨੂੰ 219 ਦੌੜਾਂ ਦਾ ਟੀਚਾ ਦਿੱਤਾ ਸੀ।ਜਵਾਬ ਵਿੱਚ, ਭਾਰਤ ਨੇ 28.4 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ‘ਤੇ 224 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।
ਇਸ ਮੈਚ ਵਿੱਚ ਅਫ਼ਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਾਹੀਦੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਬਾਅਦ ਅਫ਼ਗਾਨਿਸਤਾਨ ਦੀ ਪਾਰੀ 44.2 ਓਵਰਾਂ ਵਿੱਚ 218 ਦੌੜਾਂ ਦੇ ਸਕੋਰ ‘ਤੇ ਸਿਮਟ ਗਈ, ਜਿਸ ਵਿੱਚ ਭਾਰਤੀ ਟੀਮ ਵੱਲੋਂ ਗੇਂਦਬਾਜ਼ੀ ਵਿੱਚ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੇ 5 ਵਿਕਟਾਂ ਹਾਸਲ ਕੀਤੀਆਂ।
ਉੱਥੇ ਹੀ 219 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਸਿਰਫ਼ ਇੱਕ ਵਿਕਟ ਦੇ ਨੁਕਸਾਨ ‘ਤੇ 28.4 ਓਵਰਾਂ ਵਿੱਚ ਇਹ ਮੁਕਾਬਲਾ ਆਪਣੇ ਨਾਮ ਕਰਨ ਦੇ ਨਾਲ-ਨਾਲ 3-0 ਨਾਲ ਸੀਰੀਜ਼ ਨੂੰ ਖ਼ਤਮ ਕੀਤਾ।
ਟੀਮ ਇੰਡੀਆ ਵੱਲੋਂ ਟੀਚੇ ਦਾ ਪਿੱਛਾ ਕਰਦਿਆਂ ਯਸ਼ਸਵੀ ਜੈਸਵਾਲ ਨੇ ਜਿੱਥੇ ਸੈਂਕੜੇ ਵਾਲੀ ਪਾਰੀ ਖੇਡੀ, ਉੱਥੇ ਹੀ ਰੋਹਿਤ ਸ਼ਰਮਾ ਦੇ ਬੱਲੇ ਤੋਂ ਅਰਧ-ਸੈਂਕੜੇ ਵਾਲੀ ਪਾਰੀ ਦੇਖਣ ਨੂੰ ਮਿਲੀ। ਯਸ਼ਸਵੀ ਜੈਸਵਾਲ ਨੇ ਆਪਣਾ ਦੂਜਾ ਵਨਡੇ ਸੈਂਕੜਾ ਜੜਦਿਆਂ 110 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿੱਚ 14 ਚੌਕੇ ਅਤੇ 3 ਛੱਕੇ ਵੀ ਲਗਾਏ। ਉੱਥੇ ਹੀ ਰੋਹਿਤ ਸ਼ਰਮਾ ਨੇ 79 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 9 ਚੌਕੇ ਅਤੇ 3 ਛੱਕੇ ਸ਼ਾਮਲ ਸਨ।
ਦੋਵੇ ਟੀਮਾਂ
ਭਾਰਤ (ਪਲੇਇੰਗ ਇਲੈਵਨ): ਯਸ਼ਸਵੀ ਜੈਸਵਾਲ, ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਹਰਸ਼ ਦੂਬੇ, ਗੁਰਨੂਰ ਬਰਾੜ, ਪ੍ਰਸਿੱਧ ਕ੍ਰਿਸ਼ਨਾ, ਪ੍ਰਿੰਸ ਯਾਦਵ
ਅਫ਼ਗਾਨਿਸਤਾਨ (ਪਲੇਇੰਗ ਇਲੈਵਨ): ਰਹਿਮਾਨੁੱਲਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਾਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਾਹੀਦੀ (ਕਪਤਾਨ), ਦਰਵਿਸ਼ ਰਸੂਲੀ, ਮੁਹੰਮਦ ਨਬੀ, ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖ਼ਾਨ, ਏ.ਐੱਮ. ਗ਼ਜ਼ਨਫ਼ਰ, ਜ਼ਿਆ ਉਰ ਰਹਿਮਾਨ ਸ਼ਰੀਫ਼ੀ, ਫ਼ਰੀਦ ਅਹਿਮਦ ਮਲਿਕ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























