ਵੋਟਾਂ ਵਾਲੇ ਦਿਨ ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

31
Advertisement
Chief Electoral Officer Punjab Dr. S. Karuna Raju

ਚੰਡੀਗੜ, 15 ਮਈ : ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐੱਸ.ਕਰੁਣਾ ਰਾਜੂ ਵੱਲੋਂ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫ਼ਸਰਾਂ ਨੂੰ ਵੋਟਾਂ ਵਾਲੇ ਦਿਨ (19 ਮਈ, 2019 ਦਿਨ ਐਤਵਾਰ) ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਇਨਬਿਨ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ।
ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵੋਟਰਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਬੈਠਣ ਲਈ ਕੁਰਸੀਆਂ, ਟੈਂਟ ਦਾ ਪ੍ਰਬੰਧ, ਮੈਡੀਕਲ ਕਿੱਟ, ਪੱਖੇ ਲਗਾਉਣ ਲਈ ਬਿਜਲੀ ਦਾ ਪ੍ਰਬੰਧ, ਹੈਲਪ ਡੈਸਕ, ਸੰਕੇਤਕ ਚਿੰਨ੍ਹ, ਪਖਾਨੇ, ਵਲੰਟੀਅਰ, ਵੋਟਰਾਂ ਨਾਲ ਆਉਣ ਵਾਲੇ ਛੋਟੇ ਬੱਚਿਆਂ ਲਈ ਕ੍ਰੈਚ ਅਤੇ ਅਟੈਂਡੇਂਟ, ਵੋਟਰ ਲਾਈਨ ਦਾ ਪ੍ਰਬੰਧ ਅਤੇ ਵੋਟਰਾਂ ਦੀ ਸਹੂਲਤ ਲਈ ਪੋਸਟਰ ਲੋੜ ਅਨੁਸਾਰ ਲਗਵਾਏ ਜਾਣੇ ਹਨ।
ਇਸ ਤੋਂ ਇਲਾਵਾ ਪੀ.ਡਬਲਿਊ.ਡੀ. (ਪਿਊਪਲ ਵਿਦ ਡਿਸਏਬਲਟੀ) ਵੋਟਰਾਂ ਲਈ ਵਿਸ਼ੇਸ ਪ੍ਰਬੰਧ ਕਰਨ ਲਈ ਹਿਦਾਇਤ ਕੀਤੀ ਗਈ ਹੈ ਜਿਸ ਤਹਿਤ ਉਹਨਾਂ ਨੂੰ ਵੋਟਰ ਹੈਲਪਲਾਈਨ ਨੰ. 1950 ਦੀ ਸਹੂਲਤ, ਵੋਟ ਪਾਉਣ ਲਈ ਜਾਣ ਅਤੇ ਵਾਪਿਸ ਘਰ ਆਉਣ ਵਾਸਤੇ ਗੱਡੀ ਦੀ ਸਹੂਲਤ, ਵੀਲ ਚੇਅਰ, ਪੋਲਿੰਗ ਬੂਥ ਜਿਸ ਇਮਾਰਤ ਵਿੱਚ ਸਥਾਪਤ ਹੈ ਉਸ ਵਿੱਚ ਜਾਣ ਲਈ ਰੈਂਪ ਦੀ ਸਹੂਲਤ, ਵੋਟ ਬੂਥ ਤੱਕ ਜਾਣ ਲਈ ਸਹਾਇਕ ਵੱਜੋਂ ਵਲੰਟੀਅਰ, ਬਿਨਾਂ ਲਾਈਨ ਵਿੱਚ ਲੱਗੇ ਵੋਟ ਪਾਉਣ ਦੀ ਸਹੂਲਤ, ਬ੍ਰੇਲ ਭਾਸ਼ਾ ਵਿੱਚ ਈ.ਵੀ.ਐਮ. ਅਤੇ ਸੰਕੇਤਕ ਭਾਸ਼ਾ ਪੋਸਟਰ ਦੀ ਸਹੂਲਤ ਦਿੱਤੀ ਗਈ ਹੈ।