ਬੁਢਲਾਡਾ ਦੇ ਦਰੀਆਪੁਰ ‘ਚ ਨੌਜਵਾਨ ਦੇ ਕਤਲ ਦਾ ਮਾਮਲਾ: ਪੁਲਿਸ ਵੱਲੋਂ ਤਿੰਨ ਮੁਲਜ਼ਮ ਗ੍ਰਿਫਤਾਰ
ਮਾਨਸਾ, 19 ਜੂਨ 2026 (ਵਿਸ਼ਵ ਵਾਰਤਾ) : ਮਾਨਸਾ ਦੇ ਬੁਢਲਾਡਾ ਨਜ਼ਦੀਕ ਬੀਤੇ ਦਿਨੀ ਹੋਏ ਕਤਲ ਮਾਮਲੇ ਨੂੰ ਪੁਲਿਸ ਵੱਲੋਂ ਟਰੇਸ ਕਰ ਲਿਆ ਗਿਆ ਹੈ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕਤਲ ਦੀ ਵਜ੍ਹਾ ਨਜਾਇਜ਼ ਸਬੰਧ ਹੋਣ ਦਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ।
ਦੱਸ ਦਈਏ ਕਿ ਮਾਨਸਾ ਦੇ ਬੁਢਲਾਡਾ ਨਜ਼ਦੀਕ ਪਿੰਡ ਦਰੀਆਪੁਰ ਖੁਰਦ ਦੇ ਹਰਦੀਪ ਸਿੰਘ 29 ਸਾਲਾ ਨੌਜਵਾਨ ਦਾ 17 ਜੂਨ ਨੂੰ ਸਵੇਰ ਦੇ ਸਮੇਂ ਅਣਪਛਾਤਿਆਂ ਵੱਲੋਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਮਾਨਸਾ ਪੁਲਿਸ ਨੇ ਵੱਖ ਵੱਖ ਟੀਮਾਂ ਬਣਾ ਕੇ ਇਸ ਕਤਲ ਮਾਮਲੇ ਨੂੰ ਟਰੇਸ ਕਰਕੇ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ। ਜਿਨਾਂ ਦੇ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਮ੍ਰਿਤਕ ਦੇ ਪਿੰਡ ਦੇ ਹੀ ਨੌਜਵਾਨ ਦੱਸੇ ਜਾ ਰਹੇ ਹਨ । ਕਤਲ ਦੀ ਵਜਾ ਨਜਾਇਜ਼ ਸਬੰਧ ਹੋਣ ਦਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ।
ਮਾਨਸਾ ਦੇ ਐਸਐਸਪੀ ਭਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 17 ਜੂਨ ਨੂੰ ਬੁਢਲਾਡਾ ਦੇ ਨਜ਼ਦੀਕ ਦਰੀਆਪੁਰ ਖੁਰਦ ਦੇ ਇੱਕ ਹਰਦੀਪ ਸਿੰਘ ਨੌਜਵਾਨ ਦਾ ਸਵੇਰ ਦੇ ਸਮੇਂ ਤੇਜਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਪੁਲਿਸ ਵੱਲੋਂ 36 ਘੰਟਿਆਂ ਦੇ ਵਿੱਚ ਸੁਲਝਾ ਲਿਆ ਗਿਆ।
ਉਹਨਾਂ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਮ੍ਰਿਤਕ ਨੌਜਵਾਨ ਦੇ ਪਿੰਡ ਦੇ ਹੀ ਨੌਜਵਾਨ ਨੇ ਐਸਐਸਪੀ ਨੇ ਕਤਲ ਦੀ ਵਜਾ ਰੰਜਿਸ਼ ਦੱਸਦੇ ਹੋਏ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮਤੀ ਸਿੰਘ ਦਾ ਭਰਾ ਬੀਤੇ ਦਿਨ ਸੂਸਾਈਡ ਕਰ ਗਿਆ ਸੀ। ਸੁਸਾਈਡ ਦੀ ਵਜਾ ਮ੍ਰਿਤਕ ਹਰਦੀਪ ਸਿੰਘ ਦੇ ਉਸ ਦੀ ਪਤਨੀ ਦੇ ਨਾਲ ਨਜਾਇਜ਼ ਸੰਬੰਧ ਸਨ। ਆਪਣੇ ਭਰਾ ਦੇ ਸੁਸਾਈਡ ਦਾ ਬਦਲਾ ਲੈਣ ਦੇ ਲਈ ਮਤੀ ਸਿੰਘ ਨੇ ਆਪਣੇ ਪਿੰਡ ਦੇ ਹੀ ਸਾਥੀਆਂ ਦੇ ਨਾਲ ਮਿਲ ਕੇ ਸਵੇਰ ਦੇ ਸਮੇਂ ਹਰਦੀਪ ਜਦੋਂ ਸਬਜੀ ਮੰਡੀ ਦੇ ਵਿੱਚ ਕੰਮ ਕਰਨ ਦੇ ਲਈ ਜਾ ਰਿਹਾ ਸੀ ਤਾਂ ਉਸ ਨੂੰ ਰਸਤੇ ਦੇ ਵਿੱਚ ਘੇਰ ਕੇ ਰਾੜ ਅਤੇ ਕਿਰਪਾਨਾਂ ਦੇ ਨਾਲ ਕਤਲ ਕਰ ਦਿੱਤਾ ਗਿਆ ।
ਪੁਲਿਸ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮਤੀ ਸਿੰਘ ਮਨਪ੍ਰੀਤ ਸਿੰਘ ਉਰਫ ਲਾਡੀ ਮਨਪ੍ਰੀਤ ਸਿੰਘ ਉਰਫ ਜੱਗਾ ਡਾਉਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਕਿ ਚੌਥਾ ਮੁਲਜ਼ਮ ਸਨੀ ਸਿੰਘ ਅਜੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ। ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























