CA ਫਾਈਨਲ ਪ੍ਰੀਖਿਆ 2026 ਦੇ ਨਤੀਜੇ ਜਾਰੀ: ਪਟਿਆਲਾ ਦੇ ਨੂਰ ਸਿੰਗਲਾ ਨੇ ਹਾਸਲ ਕੀਤਾ ਆਲ ਇੰਡੀਆ ਰੈਂਕ 1
- CM ਭਗਵੰਤ ਮਾਨ ਨੇ ਦਿੱਤੀ ਵਧਾਈ
ਚੰਡੀਗੜ੍ਹ; 18 ਜੂਨ 2026 (ਵਿਸ਼ਵ ਵਾਰਤਾ): ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ICAI) ਨੇ ਸੀਏ (CA) ਫਾਈਨਲ ਪ੍ਰੀਖਿਆ 2026 ਦੇ ਨਤੀਜੇ ਐਲਾਨ ਦਿੱਤੇ ਹਨ। ਸੀਏ ਫਾਈਨਲ ਨਤੀਜਿਆਂ ਵਿੱਚ ਪੰਜਾਬ ਦੇ ਪਟਿਆਲਾ ਦੇ ਨੂਰ ਸਿੰਗਲਾ ਨੇ ਦੇਸ਼ ਅਤੇ ਮਾਪਿਆਂ ਦਾ ਨਾਮ ਚਮਕਾਇਆ ਹੈ। ਨੂਰ ਨੇ 600 ਵਿੱਚੋਂ 499 ਅੰਕ ਹਾਸਲ ਕਰਕੇ ਪੂਰੇ ਦੇਸ਼ ਵਿੱਚ ਆਲ ਇੰਡੀਆ ਰੈਂਕ 1 (AIR 1) ਪ੍ਰਾਪਤ ਕੀਤਾ ਹੈ।
ਨੂਰ ਸਿੰਗਲਾ ਦੀ ਇਸ ਪ੍ਰਾਪਤੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਵਿਸ਼ੇਸ਼ ਵਧਾਈ ਦਿੱਤੀ ਉਨ੍ਹਾਂ ਟਵੀਟ ਕੀਤਾ ਕਿ “ਪਟਿਆਲਾ ਦੇ ਹੋਣਹਾਰ ਨੌਜਵਾਨ ਨੂਰ ਸਿੰਗਲਾ ਨੂੰ ਚਾਰਟਰਡ ਅਕਾਊਂਟੈਂਟ (CA) ਫਾਈਨਲ ਪ੍ਰੀਖਿਆ 2026 ਵਿੱਚ ਆਲ ਇੰਡੀਆ ਪਹਿਲਾ ਰੈਂਕ (AIR 1) ਹਾਸਲ ਕਰਨ ‘ਤੇ ਬਹੁਤ-ਬਹੁਤ ਮੁਬਾਰਕਾਂ.. ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ICAI) ਵੱਲੋਂ ਅਧਿਕਾਰਤ ਤੌਰ ‘ਤੇ ਐਲਾਨੇ ਨਤੀਜਿਆਂ ਵਿੱਚ ਨੂਰ ਨੇ 600 ਵਿੱਚੋਂ 499 ਸ਼ਾਨਦਾਰ ਅੰਕ ਪ੍ਰਾਪਤ ਕਰਕੇ ਇਸ ਵੱਕਾਰੀ ਪ੍ਰੀਖਿਆ ਵਿੱਚ ਟਾਪ ਕੀਤਾ ਹੈ।”
ਉਨ੍ਹਾਂ ਅੱਗ ਕਿਹਾ ਕਿ “ਨੂਰ ਨੇ ਇਸ ਤੋਂ ਪਹਿਲਾਂ CA ਇੰਟਰਮੀਡੀਏਟ ਪ੍ਰੀਖਿਆ ਵਿੱਚ ਵੀ ਆਲ ਇੰਡੀਆ ਦੂਜਾ ਰੈਂਕ (AIR 2) ਹਾਸਲ ਕੀਤਾ ਸੀ ਅਤੇ ਹੁਣ CA ਫਾਈਨਲ ਪ੍ਰੀਖਿਆ ਵਿੱਚ AIR 1 ਹਾਸਲ ਕਰਕੇ ਆਪਣੇ ਅਕਾਦਮਿਕ ਕਰੀਅਰ ਵਿੱਚ ਇੱਕ ਬੇਮਿਸਾਲ ਪ੍ਰਾਪਤੀ ਦਰਜ ਕੀਤੀ ਹੈ। ਪੂਰੇ ਪੰਜਾਬ ਦਾ ਮਾਣ ਵਧਾਉਣ ਵਾਲੇ ਹੋਣਹਾਰ ਨੂਰ ਸਿੰਗਲਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਇਤਿਹਾਸਕ ਸਫ਼ਲਤਾ ਦੀਆਂ ਲੱਖ-ਲੱਖ ਵਧਾਈਆਂ”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























