- ਕਾਂਗਰਸ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਭਾਰੀ ਬਹੁਮੱਤ ਨਾਲ ਜਿਤੇਗੀ
- ਸਵਰਨਕਾਰ ਸੰਘ ਜ਼ਿਲ੍ਹਾ ਪਟਿਆਲਾ ਨੇ ਪਰਨੀਤ ਕੌਰ ਨੂੰ ਕੀਤਾ ਸਮਰਥਨ ਦਾ ਐਲਾਨ
ਪਟਿਆਲਾ, 15 ਮਈ- ਪੰਜਾਬ ਦੇ ਸੂਝਵਾਨ ਵੋਟਰ ਮੋਦੀ ਦੀਆਂ ਲੋਕ ਵਿਰੋਧੀ ਨੀਤੀਆ ਦਾ ਅਗਾਮੀ 19 ਮਈ ਨੂੰ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਆਪਣੀ ਵੋਟ ਪਾ ਕੇ ਬਦਲਾ ਲੈਣਗੇ। ਲੋਕਤੰਤਰ ਵਿੱਚ ਵੋਟ ਦਾ ਅਧਿਕਾਰ ਹਰੇਕ ਨਾਗਰਿਕ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ। ਪੰਜਾਬ ਦੇ ਵੋਟਰ ਜਿਸ ਦੀ ਸਹੀ ਵਰਤੋਂ ਕਰਨੀ ਜਾਣਦੇ ਹਨ। ਪਿਛਲੇ ਪੰਜ ਸਾਲਾਂ ਦੌਰਾਨ ਮੋਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਪੂਰੇ ਕੀ ਕਰਨੇ ਸਨ, ਸਗੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆ ਨੇ ਆਮ ਲੋਕਾਂ ਦਾ ਜਿਉਣਾ ਵੀ ਦੁੱਭਰ ਕਰ ਦਿੱਤਾ। ਇਸ ਸਰਕਾਰ ਦੀਆਂ ਗ਼ਲਤ ਨੀਤੀਆ ਦਾ ਖਮਿਆਜਾ ਸਮਾਜ ਦੇ ਹਰ ਵਰਗ ਨੂੰ ਭੁਗਤਣਾ ਪਿਆ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਨੇ ਆਪਣੀ ਰਿਹਾਇਸ਼ ‘ਤੇ ਸਵਰਨਕਾਰ ਸੰਘ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੱਤਪਾਲ ਵਰਮਾਂ ਦੀ ਅਗਵਾਈ ਹੇਠ ਆਏ ਹੋਏ ਇੱਕ ਵਫ਼ਦ ਨਾਲ ਮੀਟਿੰਗ ਦੌਰਾਨ ਕੀਤਾ।
ਪਰਨੀਤ ਕੌਰ ਨੇ ਕਿਹਾ ਕਿ 2014 ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਦੇਸ਼ ਭਰ ਵਿੱਚ ਮੋਦੀ ਲਹਿਰ ਚੱਲ ਰਹੀ ਸੀ, ਉਦੋਂ ਵੀ ਪੰਜਾਬ ਦੇ ਸੂਝਵਾਨ ਵੋਟਰਾਂ ‘ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਿਆ ਤੇ ਵੋਟਰਾਂ ਨੇ ਮੋਦੀ ਵਿਰੁਧ ਆਪਣਾ ਫਤਵਾ ਦਿੱਤਾ ਸੀ। ਜਦੋਂ ਕਿ ਹੁਣ ਦੇਸ਼ ਦੇ ਲੋਕ ਮੋਦੀ ਦੀ ਨਾਕਰਾਤਮਿਕ ਸੋਚ ਤੇ ਝੂਠ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ। ਇਸ ਲਈ ਕੇਂਦਰ ਵਿਚੋਂ ਮੋਦੀ ਸਰਕਾਰ ਦਾ ਜਾਣਾ ਤੈਅ ਹੋ ਚੁੱਕਾ ਹੈ। ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਲੋਕਤੰਤਰੀ ਪ੍ਰੰਪਰਾਵਾਂ ਨੂੰ ਬੁਰੀ ਤਰ੍ਹਾਂ ਤਹਿਸ ਨਹਿਸ ਕੀਤਾ ਅਤੇ ਆਪਣੀ ਰਾਜਨੀਤਕ ਸ਼ਕਤੀ ਦਾ ਵਿਰੋਧੀ ਧਿਰਾਂ ਨੂੰ ਦਬਾਉਣ ਵਾਸਤੇ ਹੀ ਇਸਤੇਮਾਲ ਕੀਤਾ। ਉਹਨਾਂ ਹਲਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਆਪਣੇ ਕੀਮਤੀ ਵੋਟ ਉਹਨਾਂ ਨੂੰ ਪਾ ਕੇ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰਨ। ਇਸ ਮੌਕੇ ਸਵਰਨਕਾਰ ਸੰਘ ਦੇ ਨੁਮਾਇੰਦਿਆਂ ਨੇ ਪਰਨੀਤ ਕੌਰ ਨੂੰ ਯਕੀਨ ਦੁਆਦਿਆ ਕਿ ਉਹਨਾਂ ਦੀ ਇੱਕ-ਇੱਕ ਵੋਟ ਅਗਾਮੀ 19 ਮਈ ਨੂੰ ਪਰਨੀਤ ਕੌਰ ਦੇ ਹੱਕ ਵਿੱਚ ਭੁਗਤਾਈ ਜਾਵੇਗੀ। ਇਸ ਮੌਕੇ ਹਰੀ ਸੇਠ ਨਾਭਾ, ਮੋਹਨ ਲਾਲ ਰਾਜਪੁਰਾ, ਸੰਜੀਵ ਵਰਮਾ ਪਟਿਆਅਲਾ, ਚਾਂਦ ਰਾਮ ਸਮਾਣਾ, ਰਾਜੂ ਬਨੂੜ ਅਤੇ ਭੁਪਿੰਦਰ ਸਿੰਘ ਹਾਜਰ ਸਨ।
ਫੋਟੋ ਕੈਪਸ਼ਨ- ਪਰਨੀਤ ਕੌਰ, ਸਤਪਾਲ ਵਰਮਾ ਅਤੇ ਸਵਰਨਕਾਰ ਸੰਘ ਦੇ ਨੁਮਾਇੰਦੇ ਮੀਟਿੰਗ ਦੌਰਾਨ