ਬਾਰਾਂਦਰੀ ਅਸਤਬੱਲ ਵਿਖੇ ਪਰਨੀਤ ਕੌਰ ਨੇ ਭਰਵੀ ਚੋਣ ਰੈਲੀ ਨੂੰ ਕੀਤਾ ਸੰਬੋਧਨ
ਪਟਿਆਲਾ, 14 ਮਈ- ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਨੇ ਵਾਰਡ ਨੰ: 52 ਦੇ ਕੌਂਸਲਰ ਰਾਜੇਸ਼ ਮੰਡੋਰਾ ਵਲੋਂ ਪੰਜਾਬ ਕਾਂਗਰਸ ਦੇ ਸਕੱਤਰ ਅਤੇ ਸਾਬਕਾ ਕੌਂਸਲਰ ਸੰਤੋਂਖ ਸਿੰਘ ਦੇ ਸਹਿਯੋਗ ਨਾਲ ਬਾਰਾਂਦਰੀ ਅਸਤਬੱਲ ਅਤੇ ਵਾਰਡ ਨੰ: 31 ਵਿਖੇ ਬੰਟੀ ਸਹਿਗਲ ਅਤੇ ਦਵਿੰਦਰ ਲਾਲੀ ਵਲੋਂ ਡੋਗਰਾ ਮਹੱਲਾ ਵਿਖੇ ਕਰਵਾਈਆਂ ਗਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਲੋਕਾਂ ਨਾਲ ਉਹਨਾਂ ਦਾ ਦਿਲੋਂ ਰਿਸਤਾ ਅਤੇ ਸਤਿਕਾਰ ਹੈ। ਹਮੇਸ਼ਾਂ ਹੀ ਪਟਿਆਲਵੀਆਂ ਨੇ ਉਹਨਾਂ ਦੇ ਪਰਿਵਾਰ ਦਾ ਦਿਲੋਂ ਸਾਥ ਦਿੱਤਾ ਹੈ ਅਤੇ ਮੇਰਾ ਪਟਿਆਲਾ ਮੇਰਾ ਪਰਿਵਾਰ ਹੈ। ਇਸ ਮੌਕੇ ਮੇਅਰ ਸੰਜੀਵ ਬਿੱਟੂ, ਜ਼ਿਲ੍ਹਾ ਪ੍ਰਧਾਨ ਕੇ.ਕੇ ਮਲਹੋਤਰਾ ਅਤੇ ਡਿਪਟੀ ਮੇਅਰ ਵਿੰਨਤੀ ਸੰਗਰ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਕੇ ਤੇ ਹਾਜਰ ਸਨ। ਉਹਨਾਂ ਅੱਗੇ ਕਿਹਾ ਕਿ ਪਟਿਆਲਵੀਆਂ ਨੇ 2002 ਅਤੇ 2017 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਣਾ ਕੇ ਸਮੁੱਚੇ ਹਲਕੇ ਦੇ ਵਿਕਾਸ ਵਿੱਚ ਵੱਡਮੁਲਾ ਯੋਗਦਾਨ ਪਾਇਆ ਅਤੇ ਹੁਣ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਅਖਤਿਆਰੀ ਫੰਡ ਵਿਚੋਂ ਖਾਸ ਕਰਕੇ ਛੋਟੀਆਂ ਬਸਤੀਆਂ ਵਿੱਚ ਕਰੋੜਾਂ ਰੁਪਏ ਦੇ ਕੰਮ ਸਿਰੇ ਚੜੇ ਹਨ ਅਤੇ ਅੱਗੋਂ ਵੀ ਛੋਟੀਆਂ ਬਸਤੀਆਂ ਦੇ ਵਿਕਾਸ ਲਈ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਰੈਲੀ ਨੂੰ ਕਾਮਯਾਬ ਕਰਨ ਵਿੱਚ ਵਾਲਮਿਕੀ ਸਮਾਜ ਦੇ ਪ੍ਰਧਾਨ ਕਮਲ ਨਾਹਰ, ਸਾਬਕਾ ਪ੍ਰਧਾਨ ਗਰੀਬ ਮੱਟੂ ਅਤੇ ਵਿਜੇ ਚੋਹਾਨ ਨੇ ਵੀ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇ.ਕੇ. ਸਹਿਗਲ, ਕੰਵਲਜੀਤ ਸਹਿਗਲ, ਪਿੰਕੀ ਪੰਡਤ, ਅਤੁੱਲ ਜੋਸ਼ੀ, ਸੁਖਦੇਵ ਮਹਿਤਾ, ਕੌਂਸਲਰ ਨੱਥੂ ਰਾਮ, ਸ਼ੰਮੀ ਡੈਂਟਰ, ਸ਼ੇਰੂ ਪੰਡਤ, ਰੂਪ ਕੁਮਾਰ, ਰਜਨੀ ਸ਼ਰਮਾ, ਅਮਰਜੀਤ ਸ਼ਰਮਾ, ਸੋਨੂੰ ਸੰਗਰ, ਛੱਜੂ ਰਾਮ ਸੋਫਤ, ਜਸਪਾਲ ਜਿੰਦਲ, ਪਰਮਜੀਤ ਭੱਲਾ, ਗੋਪੀ ਰੰਗੀਲਾ, ਮੋਹਨ ਸ਼ਰਮਾ, ਨਰਿੰਦਰ ਸਹਿਗਲ, ਸੁਰਿੰਦਰਜੀਤ ਰੂਬੀ, ਗੁਰਪਿੰਦਰ ਛੀਨਾ, ਅਮਨ ਨਾਹਰ, ਸੰਨੀ ਲਾਂਬਾ, ਟੋਨੀ ਬਿੰਦਰਾ, ਜਤਿੰਦਰ ਰਾਜੀ, ਰੋਕੀ ਮਾਂਗਟ, ਰੇਖਾ ਅਗਰਵਾਲ, ਅਵਤਾਰ ਤਾਰੀ, ਮੁਕੇਸ਼ ਠਾਕਰ, ਰਜਿੰਦਰ ਧੀਮਾਨ, ਅਵੀਨਾਸ਼ ਜੈਨ, ਜਤਿੰਦਰ ਜੈਨ, ਗਗਨ ਗਰਗ, ਸ਼ੁਭਨੀਤ ਮੰਡੋਰਾ ਹਾਜ਼ਰ ਸਨ।
ਫੋਟੋ ਕੈਪਸ਼ਨ- ਪਰਨੀਤ ਕੌਰ, ਸੰਤੋਂਖ ਸਿੰਘ, ਰਾਜੇਸ਼ ਮੰਡੋਰਾ ਅਤੇ ਹੋਰ ਆਗ ਕਾਂਗਰਸ ਪਾਰਟੀ ਦੀ ਭਰਵੀ ਮਟਿੰਗ ਦੌਰਾਨ