ਸਟੈਂਡਅੱਪ ਕਾਮੇਡੀਅਨ ਪ੍ਰਣਿਤ ਮੋਰੇ ਦੀਆਂ ਵਧੀਆਂ ਮੁਸ਼ਕਿਲਾਂ!
– ਪ੍ਰਣੀਤ ਮੋਰੇ ਖ਼ਿਲਾਫ਼ ਗੁਰੂਗ੍ਰਾਮ ‘ਚ FIR ਦਰਜ, ਜਾਣੋ ਕੀ ਹੈ ਮਾਮਲਾ
ਨਵੀ ਦਿੱਲੀ, 16 ਜੂਨ 2026 (ਵਿਸ਼ਵ ਵਾਰਤਾ): ‘ਬਿੱਗ ਬੌਸ 19’ ਦੇ ਸਾਬਕਾ ਮੁਕਾਬਲੇਬਾਜ਼ ਅਤੇ ਸਟੈਂਡਅੱਪ ਕਾਮੇਡੀਅਨ ਪ੍ਰਣਿਤ ਮੋਰੇ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕਮੇਡੀ ਸ਼ੋਅ ਵਿੱਚ ‘370 ਰੁਪਏ ਦੀ ਬਿਰਯਾਨੀ’ ਵਾਲੇ ਬਿਆਨ ‘ਤੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਪੁਲਿਸ ਨੇ ਇਸ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਹੈ। ਡੀ.ਐੱਲ.ਐੱਫ. ਫੇਜ਼-2 ਥਾਣੇ ਵਿੱਚ ਦਰਜ ਐੱਫ.ਆਈ.ਆਰ. ਵਿੱਚ ਕਾਮੇਡੀਅਨ ਪ੍ਰਣਿਤ ਮੋਰੇ, ਵੈੱਬ ਡਿਵੈਲਪਰ ਹਿਮਾਂਸ਼ੂ ਜਾਂਗੜਾ ਅਤੇ ਗੁਰੂਗ੍ਰਾਮ ਸਥਿਤ ‘ਦ ਲਾਫ਼ ਸਟੋਰ’ ਦੇ ਮਾਲਕ ਦੇ ਨਾਮ ਸ਼ਾਮਲ ਹਨ।
ਗੁਰੂਗ੍ਰਾਮ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਕਾਰਵਾਈ ਕਾਮੇਡੀ ਸ਼ੋਅ ਦੌਰਾਨ ਹਿਮਾਂਸ਼ੂ ਜਾਂਗੜਾ ਵੱਲੋਂ ਔਰਤਾਂ ‘ਤੇ ਕੀਤੀ ਗਈ ਬੇਹੱਦ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਕੀਤੀ ਗਈ ਹੈ। ਇਹ ਵਿਵਾਦਿਤ ਪ੍ਰੋਗਰਾਮ ਡੀ.ਐੱਲ.ਐੱਫ. ਫੇਜ਼-2 ਸਥਿਤ “ਦ ਲਾਫ਼ ਸਟੋਰ” ਵਿੱਚ ਹੋਇਆ ਸੀ, ਜਿਸਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਤਿੱਖੀ ਆਲੋਚਨਾ ਹੋ ਰਹੀ ਹੈ। ਵਿਵਾਦ ਵਧਣ ਤੋਂ ਬਾਅਦ, ਕਾਮੇਡੀਅਨ ਪ੍ਰਨੀਤ ਮੋਰੇ ਨੇ ਸੋਸ਼ਲ ਮੀਡੀਆ ਰਾਹੀਂ ਮੁਆਫੀ ਵੀ ਮੰਗੀ। ਪਰ ਹੁਣ ਦੋਵਾਂ ਖ਼ਿਲਾਫ਼ ਡੀ.ਐੱਲ.ਐੱਫ. ਫੇਜ਼-2 ਥਾਣਾ ਪੁਲਿਸ ਨੇ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























