ਪਾਕਿਸਤਾਨ ਵਿੱਚ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ
- ਦੋਵਾਂ ਪਾਇਲਟਾਂ ਦੀ ਮੌਤ
ਪਾਕਿਸਤਾਨ, 15 ਜੂਨ 2026 (ਵਿਸ਼ਵ ਵਾਰਤਾ)–ਪਾਕਿਸਤਾਨੀ ਫੌਜ ਦਾ ਇੱਕ ਸਿਖਲਾਈ ਜਹਾਜ਼ ਖੈਬਰ ਪਖਤੂਨਖਵਾ ਦੇ ਮਰਦਾਨ ਜ਼ਿਲ੍ਹੇ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਦੋਵਾਂ ਪਾਇਲਟਾਂ ਦੀ ਮੌਤ ਹੋ ਗਈ। ਮ੍ਰਿਤਕ ਪਾਇਲਟਾਂ ਦੀ ਪਛਾਣ ਕੈਪਟਨ ਕਾਸਿਮ ਅਤੇ ਕੈਪਟਨ ਤਲਹਾ ਵਜੋਂ ਹੋਈ ਹੈ।
ਸ਼ੁਰੂਆਤੀ ਜਾਣਕਾਰੀ ਮੁਤਾਬਕ, ਜਹਾਜ਼ ਰੂਟੀਨ ਸਿਖਲਾਈ ਮਿਸ਼ਨ ‘ਤੇ ਸੀ, ਪਰ ਉਡਾਣ ਦੌਰਾਨ ਅਚਾਨਕ ਹਾਦਸਾਗ੍ਰਸਤ ਹੋ ਗਿਆ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਘਟਨਾ ਦੀ ਜਾਣਕਾਰੀ ਲਈ ਅਤੇ ਦੱਸਿਆ ਕਿ ਜਹਾਜ਼ ਕਰੈਸ਼ ਵਿੱਚ ਤਿੰਨ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























