IND-W vs PAK-W : ਮਹਿਲਾ T20 ਵਿਸ਼ਵ ਕੱਪ ‘ਚ ਭਾਰਤ – ਪਾਕਿਸਤਾਨ ਦੀਆਂ ਟੀਮਾਂ ਆਹਮੋ -ਸਾਹਮਣੇ
ਭਾਰਤ ਨੂੰ ਇਕ ਤੋਂ ਬਾਅਦ ਇਕ ਦੋ ਵੱਡੇ ਝਟਕੇ!
ਨਵੀ ਦਿੱਲੀ, 14 ਜੂਨ 2026 (ਵਿਸ਼ਵ ਵਾਰਤਾ) : ਵੁਮੈਨਸ ਟੀ-20 ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਐਜਬੇਸਟਨ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ। ਟਾਸ ਦੇ ਸਮੇਂ ਦੋਵਾਂ ਕਪਤਾਨਾਂ ਨੇ ਆਪਸ ਵਿੱਚ ਹੱਥ ਨਹੀਂ ਮਿਲਾਇਆ।
ਭਾਰਤ ਨੇ 6 ਓਵਰਾਂ ਬਾਅਦ 2 ਵਿਕਟਾਂ ਦੇ ਨੁਕਸਾਨ ‘ਤੇ 38 ਦੌੜਾਂ ਬਣਾ ਲਈਆਂ ਹਨ। ਸਮ੍ਰਿਤੀ ਮੰਧਾਨਾ ਪਿੱਚ ‘ਤੇ ਮੌਜੂਦ ਹਨ। ਓਪਨਰ ਸ਼ੇਫਾਲੀ ਵਰਮਾ ਛੱਕਾ ਲਗਾਉਣ ਤੋਂ ਬਾਅਦ ਆਊਟ ਹੋ ਗਈ। ਉਨ੍ਹਾਂ ਨੂੰ ਸਾਦੀਆ ਇਕਬਾਲ ਨੇ 6 ਦੌੜਾਂ ਦੇ ਸਕੋਰ ‘ਤੇ ਆਊਟ ਕੀਤਾ। ਜੇਮੀਮਾ ਰੌਡਰਿਗਜ਼ ਨੂੰ ਇੱਕ ਦੌੜ ‘ਤੇ ਤਸਮੀਆ ਰੁਬਾਬ ਨੇ ਪਵੇਲੀਅਨ ਭੇਜਿਆ। ਟੂਰਨਾਮੈਂਟ ਵਿੱਚ ਦੋਵਾਂ ਟੀਮਾਂ ਦਾ ਇਹ ਪਹਿਲਾ ਮੈਚ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ: ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਜੇਮੀਮਾ ਰੌਡਰਿਗਜ਼, ਹਰਮਨਪ੍ਰੀਤ ਕੌਰ (ਕਪਤਾਨ), ਭਾਰਤੀ ਫੁਲਮਾਲੀ, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਅਰੁੰਧਤੀ ਰੈੱਡੀ, ਸ਼੍ਰੇਅੰਕਾ ਪਾਟਿਲ, ਸ਼੍ਰੀ ਚਰਣੀ, ਕ੍ਰਾਂਤੀ ਗੌੜ।
ਪਾਕਿਸਤਾਨ: ਮੁਨੀਬਾ ਅਲੀ (ਵਿਕਟਕੀਪਰ), ਗੁਲ ਫਿਰੋਜ਼ਾ, ਆਇਸ਼ਾ ਜ਼ਫਰ, ਆਲੀਆ ਰਿਆਜ਼, ਸਾਇਰਾ ਜਬੀਨ, ਨਤਾਲੀਆ ਪਰਵੇਜ਼, ਫਾਤਿਮਾ ਸਨਾ (ਕਪਤਾਨ), ਰਾਮੀਨ ਸ਼ਮੀਮ, ਨਸ਼ਰਾ ਸੰਧੂ, ਤਸਮੀਆ ਰੁਬਾਬ, ਸਾਦੀਆ ਇਕਬਾਲ।























