ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਵੋਟਿੰਗ ਜਾਰੀ ਹੈ। ਕੁਝ ਸੀਟਾਂ ‘ਤੇ ਸ਼ਾਮ 4 ਵਜੇ, ਕੁਝ ‘ਤੇ 5 ਵਜੇ ਤੇ ਕੁਝ ‘ਤੇ 6 ਵਜੇ ਤੱਕ ਵੋਟਿੰਗ ਹੋਵੇਗੀ। ਇਸ ਗੇੜ ਵਿੱਚ ਕਈ ਦਿੱਗਜਾਂ ਵਿਚਾਲੇ ਮੁਕਾਬਲਾ ਹੋਵੇਗਾ ਜਿਸ ਦਾ ਫੈਸਲਾ ਜਨਤਾ ਆਪਣੀ ਵੋਟਾਂ ਰਾਹੀਂ ਕਰੇਗੀ। ਇਨ੍ਹਾਂ ਚੋਣਾਂ ਦੇ ਨਤੀਜੇ 23 ਮਈ ਨੂੰ ਆਉਂਣਗੇ।