ਜੀਨਗਰ ਸਮਾਜ ਵਲੋਂ ਪਰਨੀਤ ਕੌਰ ਦੇ ਹੱਕ ਵਿੱਚ ਭਰਵੀ ਰੈਲੀ
ਪਟਿਆਲਾ, 11 ਮਈ- ਲੋਕ ਸਭਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਪਿਛਲੇ 5 ਸਾਲਾਂ ਦੇ ਸ਼ਾਸ਼ਨਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗਲਤ ਨੀਤੀਆਂ ਨੇ ਵਪਾਰ ਅਤੇ ਵਪਾਰੀ ਵਰਗ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਇਹਨਾਂ ਗੱਲਾ ਦਾ ਪ੍ਰਗਟਾਵਾ ਜੀਨਗਰ ਸਮਾਜ ਵਲੋਂ ਇਲਾਕੇ ਦੀ ਕੌਂਸਲਰ ਮਾਇਆ ਦੇਵੀ, ਨੱਥੂ ਰਾਮ ਅਤੇ ਬਲਾਕ ਦੇ ਇੰਚਾਰਜ ਅਨਿਲ ਮੰਗਲਾ ਦੇ ਸਹਿਯੋਗ ਨਾਲ ਕਰਵਾਈ ਗਈ ਇੱਕ ਭਰਵੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ। ਇਸ ਮੌਕੇ ਸੰਜੀਵ ਸ਼ਰਮਾ ਬਿੱਟੂ, ਜ਼ਿਲ੍ਹਾ ਪ੍ਰਧਾਨ ਕੇ.ਕੇ ਮਲਹੋਤਰਾ ਤੋਂ ਇਲਾਵਾ ਕੌਂਸਲਰ, ਕਾਂਗਰਸੀ ਆਗੂ ਤੇ ਇਲਾਕਾ ਨਿਵਾਸੀ ਵੀ ਹਾਜ਼ਰ ਸਨ। ਉਹਨਾਂ ਅੱਗੇ ਕਿਹਾ ਕਿ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਲਈ ਮੋਦੀ ਸਰਕਾਰ ਜਿੰਮੇਵਾਰ ਹੈ। ਕਿਉਂਕਿ ਇਸ ਲੱਕ ਤੋੜਵੀ ਮਹਿੰਗਾਈ ਨੇ ਗਰੀਬ ਵਰਗ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਅਤੇ ਆਮ ਆਦਮੀ ਨੂੰ ਆਪਣਾ ਘਰੇਲੂ ਖਰਚ ਚਲਾਉਣ ਲਈ ਭਾਰੀ ਅੋਕੜਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਜੀਨਗਰ ਸਮਾਜ ਵਲੋਂ ਆਪਣੀ ਰਿਵਾਇਤੀ ਪੱਗੜੀ ਪਹਿਨਾ ਕੇ ਪਰਨੀਤ ਕੌਰ ਦਾ ਮਾਣ ਅਤੇ ਸਤਿਕਾਰ ਕੀਤਾ। ਇਸ ਮੌਕੇ ਕੌਂਸਲਰ ਰਾਜੇਸ ਮੰਡੋਰਾ, ਬਲਾਕ ਪ੍ਰਧਾਨ ਅਤੁੱਲ ਜੋਸ਼ੀ, ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਪਵਨ ਡਾਬੀ, ਅਨਿਲ ਮਹਿਤਾ, ਸੁਖਦੇਵ ਮਹਿਤਾ, ਸੋਨੂੰ ਸੰਗਰ, ਬੁੱਧ ਰਾਮ, ਰਣਜੀਤ ਨਿਕੜਾ, ਸ਼ੰਭੂ ਕੁਮਾਰ ਡਾਬੀ, ਰਾਜ ਕੁਮਾਰ ਚਇਲ, ਮੰਗਤੂ ਰਾਮ ਨਿਰਵਾਣ, ਕ੍ਰਿਸ਼ਨ ਕੁਮਾਰ ਖੱਤਰੀ, ਹਰੀਸ਼ ਅਗਰਵਾਲ, ਗੋਪੀ ਰੰਗੀਲਾ, ਸ਼ਵਿੰਦਰ ਚੱਡਾ, ਸੋਹਣ ਲਾਲ ਜਖ਼ਮੀ, ਕਰਨ ਪੁਰੀ, ਰੇਖਾ ਅਗਰਵਾਲ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ- ਪਰਨੀਤ ਕੌਰ, ਮਾਇਆ ਦੇਵੀ, ਅਨਿਲ ਮੰਗਲਾ, ਨੱਥੂ ਰਾਮ ਅਤੇ ਹੋਰ ਆਗੂ ਕਾਂਗਰਸ ਦੀ ਭਰਵੀ ਮੀਟਿੰਗ ਦੌਰਾਨ