ਨਾਭਾ, 11 ਮਈ- ਭੁਪਿੰਦਰ ਸਿੰਘ ਧਾਰੋਂਕੀ ਜਿਲ੍ਹਾ ਜਨਰਲ ਸਕੱਤਰ ਕਾਂਗਰਸ ਪਾਰਟੀ ਪਟਿਆਲਾ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਉਹਨਾਂ ਨੇ ਲਗਾਤਾਰ 10 ਸਾਲ ਅਕਾਲੀ ਦਲ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਸੰਘਰਸ਼ ਕੀਤਾ ਅਤੇ ਉਸਦੇ ਫਲ ਸਰੂਪ ਪੰਜਾਬ ਦੇ ਲੋਕਾਂ ਨੇ ਮਹਾਰਾਜਾ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੋਰ ਤੇ ਰਾਜ ਕਰਨ ਦਾ ਮੌਕਾ ਦਿੱਤਾ। ਪਿਛਲੇ ਕੁਝ ਦਿਨਾਂ ਤੋਂ ਨਾਭਾ ਵਿੱਚ ਕਾਂਗਰਸ ਪਾਰਟੀ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਅਕਸ ਖਰਾਬ ਕਰਨ ਅਤੇ ਮਹਾਰਾਣੀ ਪ੍ਰਨੀਤ ਕੌਰ ਦੀ ਲੋਕ ਸਭਾ ਇਲੈਕਸ਼ਨ ਨੂੰ ਖਰਾਬ ਕਰਨ ਦੀਆਂ ਸਾਜਿਸ਼ਾ ਹੋ ਰਹੀਆਂ ਹਨ। ਜਿਸ ਨਾਲ ਮੇਰਾ ਕੋਈ ਸਬੰਧ ਨਹੀ ਹੈ।
ਭੁਪਿੰਦਰ ਸਿੰਘ ਧਾਰੋਕੀ, ਮਦਨਜੀਤ ਡਕਾਲਾ ਵਾਇਸ ਚੇਅਰਮੈਨ ਬੁਧੀਜੀਵੀ ਸੈਲ ਪੰਜਾਬ ਅਤੇ ਲਾਭ ਸਿੰਘ ਭਟੇੜੀ ਜਿਲ੍ਹਾ ਜਨਰਲ ਸਕੱਤਰ ਪਟਿਆਲਾ ਨੇ ਸਾਂਝੇ ਰੂਪ ਵਿੱਚ ਦਿੱਤੇ ਬਿਆਨ ਵਿੱਚ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੀ ਅਗਵਾਈ ਨੂੰ ਮੰਨਦੇ ਹਨ ਅਤੇ ਉਨਾਂ ਦੀ ਇਲੈਕਸ਼ਨ ਵਿੱਚ ਪਿਛਲੇ ਦੱਸ ਸਾਲ ਦੀ ਤਰਾਂ ਹੁਣ ਵੀ ਸਿਰਤੋੜ ਯਤਨ ਕਰਨਗੇ। ਕੁਝ ਵਿਅਕਤੀਆਂ ਨੇ ਨਾਭਾ ਵਿੱਖ ਟਕਸਾਲੀ ਕਾਂਗਰਸੀਆਂ ਦੇ ਨਾਮ ਤੇ ਕੀਤਾ ਇੱਕਠ ਜੋ ਕਿ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਭੁਗਤਣ ਦਾ ਦਾਅਵਾ ਕਰਦੇ ਹਨ ਨਾਲ ਮੇਰਾ ਕੋਈ ਸਬੰਧ ਨਹੀ ਹੈ। ਭਾਵੇਂ ਕਿ ਲੋਕਲ ਲੀਡਰ ਨਾਲ ਕੁਝ ਮੱਤਭੇਦ ਹਨ ਪ੍ਰਤੂੰ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੀ ਚੋਣ ਸਰਗਰਮੀਆਂ ਵਿੱਚ ਉਹ ਸ਼ਾਮਲ ਹਨ ਅਤੇ ਉਨਾਂ ਨੂੰ ਲੋਕ ਸਭਾ ਵਿੱਚ ਭੇਜਣ ਲਈ ਤਨ ਮਨ ਨਾਲ ਦਿਨ ਰਾਤ ਇੱਕ ਕਰਾਂਗੇ।