India vs Afghanistan 1st ODI : ਅਫਗਾਨਿਸਤਾਨ ਨੇ 10 ਓਵਰਾਂ ਦੇ ਅੰਦਰ ਗਵਾਈਆਂ 3 ਵਿਕਟਾਂ
ਰਹਿਮਾਨਉੱਲਾ ਗੁਰਬਾਜ਼ ਅਤੇ ਹਸ਼ਮਤਉੱਲਾ ਸ਼ਾਹਿਦੀ ਕ੍ਰੀਜ਼ ‘ਤੇ
ਚੰਡੀਗੜ੍ਹ, 13 ਜੂਨ (ਵਿਸ਼ਵ ਵਾਰਤਾ) ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਪਹਿਲਾ ਵਨਡੇ ਧਰਮਸ਼ਾਲਾ ਵਿੱਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟਾਸ ਦੁਪਹਿਰ 1:00 ਵਜੇ ਲਈ ਨਿਰਧਾਰਤ ਕੀਤਾ ਗਿਆ ਸੀ ਪਰ ਮੀਂਹ ਕਾਰਨ 4 ਘੰਟੇ 15 ਮਿੰਟ ਦੀ ਦੇਰੀ ਨਾਲ ਹੋਇਆ। ਹੁਣ ਮੈਚ 25-25 ਓਵਰਾਂ ਦੇ ਮੁਕਾਬਲੇ ਵਜੋਂ ਖੇਡਿਆ ਜਾ ਰਿਹਾ ਹੈ। ਭਾਰਤ ਲਈ ਦੋ ਖਿਡਾਰੀ ਆਪਣਾ ਡੈਬਿਊ ਕਰ ਰਹੇ ਹਨ। ਕੇਐਲ ਰਾਹੁਲ ਨੇ ਹਰਸ਼ ਦੂਬੇ ਨੂੰ ਪਹਿਲਾ ਵਨਡੇ ਕੈਪ ਦਿੱਤਾ, ਜਦੋਂ ਕਿ ਕਪਤਾਨ ਸ਼ੁਭਮਨ ਗਿੱਲ ਨੇ ਡੈਬਿਊ ਕੈਪ ਗੁਰਨੂਰ ਬਰਾੜ ਨੂੰ ਸੌਂਪੀ।
ਅਫਗਾਨਿਸਤਾਨ ਨੇ 10 ਓਵਰਾਂ ਬਾਅਦ 3 ਵਿਕਟਾਂ ਦੇ ਨੁਕਸਾਨ ‘ਤੇ 79 ਦੌੜਾਂ ਬਣਾ ਲਈਆਂ ਹਨ। ਰਹਿਮਾਨਉੱਲਾ ਗੁਰਬਾਜ਼ ਅਤੇ ਹਸ਼ਮਤਉੱਲਾ ਸ਼ਹੀਦੀ ਕ੍ਰੀਜ਼ ‘ਤੇ ਹਨ। ਗੁਰਬਾਜ਼ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਡੈਬਿਊ ਕਰਨ ਵਾਲੇ ਗੁਰਨੂਰ ਬਰਾੜ ਨੇ ਦੂਜੇ ਓਵਰ ਵਿੱਚ ਇਬਰਾਹਿਮ ਜ਼ਦਰਾਨ ਨੂੰ ਆਊਟ ਕੀਤਾ, ਜਦੋਂ ਕਿ ਅਰਸ਼ਦੀਪ ਸਿੰਘ ਨੇ ਸਦੀਕਉੱਲਾ ਅਟਲ ਅਤੇ ਰਹਿਮਤ ਸ਼ਾਹ ਨੂੰ ਵਾਪਸ ਪਵੇਲੀਅਨ ਭੇਜਿਆ।























