NEET Re-exam ਲਈ NTA ਨੇ ਕੀਤੇ ਵੱਡੇ ਬਦਲਾਅ
ਨਵੀ ਦਿੱਲੀ, 12 ਜੂਨ 2026 (ਵਿਸ਼ਵ ਵਾਰਤਾ) : ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਨੇ NEET UG ਰੀ-ਐਗਜ਼ਾਮ ਵਿੱਚ ਕੁਝ ਬਦਲਾਅ ਕੀਤੇ ਹਨ। ਨਵੇਂ ਨੋਟਿਸ ਦੇ ਤਹਿਤ, ਪ੍ਰੀਖਿਆ ਦਾ ਸਮਾਂ ਹੁਣ 180 ਮਿੰਟ ਤੋਂ ਵਧਾ ਕੇ 195 ਮਿੰਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਂਸਰ ਸ਼ੀਟ ਵਿੱਚ ਰਫ਼ ਕੰਮ ਲਈ ਵੀ ਜਗ੍ਹਾ ਵਧਾਈ ਗਈ ਹੈ। NEET UG 2026 ਇਸ ਸਾਲ ਪੇਪਰ ਲੀਕ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਸੀ। ਰੀ-ਐਗਜ਼ਾਮ ਹੁਣ 21 ਜੂਨ ਨੂੰ ਕਰਵਾਇਆ ਜਾਣਾ ਹੈ, ਜਿਸ ਨੂੰ ਲੈ ਕੇ ਇਹ ਨਵੇਂ ਬਦਲਾਅ ਕੀਤੇ ਗਏ ਹਨ।
ਐਨਟੀਏ (NTA) ਨੇ ਕਿਹਾ ਕਿ ਇਹ ਬਦਲਾਅ ਵਿਦਿਆਰਥੀਆਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਹਨ। ਇਸ ਨਾਲ ਮਾਹੌਲ ਹੋਰ ਜ਼ਿਆਦਾ ਸੁਖਾਵਾਂ ਅਤੇ ਆਸਾਨ ਬਣ ਜਾਵੇਗਾ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਐਡਮਿਟ ਕਾਰਡ ‘ਤੇ ਲਿਖੇ ਨਿਯਮਾਂ ਨੂੰ ਧਿਆਨ ਨਾਲ ਪੜ੍ਹਨ ਅਤੇ ਕਿਸੇ ਵੀ ਜਾਣਕਾਰੀ ਲਈ ਐਨਟੀਏ ਦੀ ਅਧਿਕਾਰਤ ਵੈੱਬਸਾਈਟ ‘ਤੇ ਹੀ ਭਰੋਸਾ ਕਰਨ।
ਪ੍ਰੀਖਿਆ ਦੇਣ ਦਾ ਸਮਾਂ ਵਧਾਇਆ: ਪਿਛਲੇ ਕੁਝ ਸਾਲਾਂ ਵਿੱਚ ਵਿਦਿਆਰਥੀਆਂ ਦੀ ਸ਼ਿਕਾਇਤ ਸੀ ਕਿ ਪ੍ਰੀਖਿਆ ਦਾ ਸਮਾਂ ਘੱਟ ਦਿੱਤਾ ਜਾਂਦਾ ਹੈ, ਇਸੇ ਲਈ ਇਸ ਵਾਰ ਨੀਟ ਰੀ-ਐਗਜ਼ਾਮ ਲਈ ਇਸ ਨੂੰ 15 ਮਿੰਟ ਵਧਾ ਕੇ ਕੁੱਲ 195 ਮਿੰਟ ਯਾਨੀ 3 ਘੰਟੇ 15 ਮਿੰਟ ਕਰ ਦਿੱਤਾ ਗਿਆ ਹੈ।
ਪ੍ਰੀਖਿਆ ਦੇ ਸਮੇਂ ਵਿੱਚ ਬਦਲਾਅ: ਪ੍ਰੀਖਿਆ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਹੁਣ ਪ੍ਰੀਖਿਆ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗੀ।
ਰਫ਼ ਵਰਕ ਲਈ ਮਿਲੇਗੀ ਜਗ੍ਹਾ: ਵਿਦਿਆਰਥੀਆਂ ਨੂੰ ਪ੍ਰੀਖਿਆ ਵਾਲੇ ਦਿਨ ਰਫ਼ ਕੰਮ ਜਾਂ ਫਿਰ ਫਾਰਮੂਲੇ ਹੱਲ ਕਰਨ ਲਈ ਵੱਖਰੀ ਜਗ੍ਹਾ ਮਿਲੇਗੀ। ਪ੍ਰਸ਼ਨ ਪੱਤਰ ਵਿੱਚ ਰਫ਼ ਵਰਕ ਵਾਲੀ ਜਗ੍ਹਾ ਨੂੰ ਵਧਾ ਦਿੱਤਾ ਗਿਆ ਹੈ। ਪਹਿਲਾਂ ਜਿੱਥੇ ਰਫ਼ ਵਰਕ ਲਈ ਦੋ ਪੇਜ ਮਿਲਦੇ ਸਨ, ਉੱਥੇ ਹੀ ਹੁਣ ਚਾਰ ਪੇਜ ਮਿਲਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























