Ind Vs Afg ਟੈਸਟ ਦਾ ਤੀਜਾ ਦਿਨ: ਅਫਗਾਨਿਸਤਾਨ 152 ਦੌੜਾਂ ‘ਤੇ ਆਲ ਆਊਟ
– ਭਾਰਤੀ ਟੀਮ ਨੇ ਅਫਗਾਨਿਸਤਾਨ ਨੂੰ ਫਾਲੋਆਨ ਖੇਡਣ ਲਈ ਬੁਲਾਇਆ
– ਭਾਰਤ ਨੂੰ 412 ਦੌੜਾਂ ਦੀ ਮਿਲੀ ਲੀਡ
ਚੰਡੀਗੜ੍ਹ, 8 ਜੂਨ (ਵਿਸ਼ਵ ਵਾਰਤਾ): ਭਾਰਤ ਨੇ ਚੰਡੀਗੜ੍ਹ ਟੈਸਟ ਵਿੱਚ ਅਫਗਾਨਿਸਤਾਨ ਨੂੰ 152 ਦੌੜਾਂ ‘ਤੇ ਆਊਟ ਕਰ ਦਿੱਤਾ ਹੈ, ਜਿਸ ਨਾਲ ਪਹਿਲੀ ਪਾਰੀ ਵਿੱਚ ਭਾਰਤ ਨੂੰ 412 ਦੌੜਾਂ ਦੀ ਬੜ੍ਹਤ ਮਿਲੀ ਹੈ। ਜਿਸ ਤੋਂ ਬਾਅਦ ਹੁਣ ਭਾਰਤੀ ਟੀਮ ਨੇ ਅਫਗਾਨਿਸਤਾਨ ਨੂੰ ਫਾਲੋਆਨ ਖੇਡਣ ਲਈ ਮੁੜ ਬੁਲਾ ਲਿਆ ਹੈ।
ਐਤਵਾਰ, ਮੈਚ ਦੇ ਤੀਜੇ ਦਿਨ, ਅਫਗਾਨਿਸਤਾਨ ਨੇ 113/5 ਤੋਂ ਦੁਬਾਰਾ ਸ਼ੁਰੂਆਤ ਕੀਤੀ ਅਤੇ ਆਪਣੀਆਂ ਆਖਰੀ ਪੰਜ ਵਿਕਟਾਂ 39 ਦੌੜਾਂ ਦੇ ਅੰਦਰ ਹੀ ਗੁਆ ਦਿੱਤੀਆਂ। ਰਹਿਮਤ ਸ਼ਾਹ ਨੇ ਸਭ ਤੋਂ ਵੱਧ 60 ਦੌੜਾਂ ਬਣਾਈਆਂ। ਬਾਕੀ ਬੱਲੇਬਾਜ਼ ਵਧੀਆ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੇ।
ਭਾਰਤੀ ਟੀਮ ਲਈ ਆਪਣਾ ਡੈਬਿਊ ਕਰ ਰਹੇ ਮਾਨਵ ਸੁਥਾਰ ਨੇ ਛੇ ਵਿਕਟਾਂ ਲਈਆਂ। ਪ੍ਰਸਿਧ ਕ੍ਰਿਸ਼ਨਾ ਨੇ ਤਿੰਨ ਵਿਕਟਾਂ ਲਈਆਂ। ਇਸ ਤੋਂ ਪਹਿਲਾਂ, ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 564/8 ‘ਤੇ ਐਲਾਨੀ ਸੀ। ਜਿਸ ‘ਚ KL ਰਾਹੁਲ, ਕਪਤਾਨ ਸ਼ੁਭਮਨ ਗਿੱਲ ਨੇ ਸ਼ਾਨਦਾਰ ਸੈਂਕੜੇ ਲਗਾਏ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























