ਚੰਡੀਗੜ, 8 ਮਈ – ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੰਮ ਜੰਗੀ ਪੱਧਰ ਉਤੇ ਜਾਰੀ ਹੈ। ਇਸ ਦੌਰਾਨ ਅੱਜ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਉਤੇ ਡੇਰਾ ਬਾਬਾ ਨਾਨਕ ਵਿਖੇ ਬਣਿਆ ਦਰਸ਼ਨੀ ਸਥਲ ਨੂੰ ਢਾਹ ਦਿੱਤਾ ਗਿਆ ਹੈ। ਇਥੋਂ ਭਾਰਤ ਦੇ ਲੋਕ ਦੂਰਬੀਨ ਰਾਹੀਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਸਨ।
ਇਸ ਦੌਰਾਨ ਇਸ ਦਰਸ਼ਨੀ ਸਥਲ ਨੂੰ ਢਾਹ ਕੇ ਇਥੇ ਕਰਤਾਰਪੁਰ ਲਾਂਘੇ ਲਈ ਪੁਲ ਬਣਾਇਆ ਜਾਵੇਗਾ।