ਅਨੁਸੂਚਿਤ ਜਾਤੀਆਂ ਦੇ ਮੁਦਿਆਂ ਨੂੰ ਚੁੱਕਣ ‘ਚ ਸਿਆਸੀ ਪਾਰਟੀਆਂ ਫੇਲ੍ਹ —- ਕੈਂਥ
ਪਟਿਆਲਾ, 7 ਮਈ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਨੇ”ਅਨੁਸੂਚਿਤ ਜਾਤੀਆਂ ਦੇ ਮੁਦਿਆਂ ਉੱਤੇ ਚਰਚਾ ਕਰੀਏ” ਮੁਹਿੰਮ ਦੀ ਸ਼ੁਰੂਆਤ ਤਹਿਤ ਅੱਜ ਪਿੰਡ ਭਟੇੜੀ ਕਲਾ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਮੁਦਿਆਂ ਉਤੇ ਕੋਈ ਵੀ ਸਿਆਸੀ ਜਮਾਤ ਬੋਲਣ ਨੂੰ ਤਿਆਰ ਨਹੀਂ ਹੈ,ਜੋ ਬਹੁਤ ਹੀ ਨਿੰਦਾ ਯੋਗ ਹੈ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀਆਂ 39 ਜਾਤਾਂ ਦਾ ਬਹੁਤ ਵੱਡਾ ਸਮੂਹ ਹੈ,ਇਸ ਵਰਗ ਨਾਲ ਸਬੰਧਤ ਪੰਜਾਬ ਵਿੱਚ 35 ਪ੍ਰਤੀਸ਼ਤ ਅਬਾਦੀ ਹੈ ਸਿਆਸੀ ਪੱਧਰ ਉੱਤੇ ਇਨ੍ਹਾਂ ਦੀ ਕੋਈ ਆਵਾਜ਼ ਬੁਲੰਦ ਕਰਨ ਵਾਲਾ ਲੀਡਰ ਨਹੀਂ ਹੈ।
ਸ੍ਰ ਕੈਂਥ ਨੇ ਕਿਹਾ ਕਿ ਜਦੋਂ ਅਨਿਆਂ ਅੱਤਿਆਚਾਰ, ਧੱਕੇਸ਼ਾਹੀ, ਸ਼ੋਸ਼ਣ ਅਤੇ ਗੁੰਡਾਗਰਦੀ ਹੁੰਦੀ ਹੈ ਤਾਂ ਉਸ ਦਾ ਵਿਰੋਧ ਕਰਨ ਕੋਈ ਵੀ ਰਾਜਨੀਤਕ ਪਾਰਟੀਆਂ ਦੇ ਆਗੂ ਤਿਆਰ ਨਹੀਂ ਹੁੰਦਾ। ਸਾਨੂੰ ਆਪਣੀ ਆਵਾਜ਼ ਆਪ ਬਣਣਾ ਚਾਹੀਦਾ ਹੈ।ਸਰਕਾਰਾਂ ਸਿਰਫ ਚੋਣਾਂ ਸਮੇਂ ਹੀ ਸੱਤਾ ਪ੍ਰਾਪਤ ਕਰਨ ਲਈ ਇਸਤੇਮਾਲ ਕਰਦੀ ਹਨ। ਉਹਨਾਂ ਦੱਸਿਆ ਕਿ ਲੱਖਾਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀ ਹਰ ਸਾਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਦਾਖਲੇ ਸਮੇਂ ਅਨੇਕਾਂ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਚੋਣਾਂ ਸਮੇਂ ਰਾਜਨੀਤਕ ਪਾਰਟੀਆਂ ਦੇ ਏਜੰਡੇ ਉਤੇ ਅਜਿਹੇ ਗੰਭੀਰ ਮੁੱਦੇ ਨਹੀਂ ਹਨ ਜੋ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਸ੍ਰ ਕੈਂਥ ਨੇ ਕਿਹਾ ਕਿ ਗਰੀਬ ਪੱਛੜੇ ਵਰਗਾ ਨੂੰ ਜਗਾਉਣ ਲਈ ਇਸ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਨੂੰ ਪਿੰਡਾਂ ਵਿੱਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਚੰਦ ਸਿੰਘ ਭਟੇੜੀ, ਚਰਨਜੀਤ ਸਿੰਘ ਆਕੜੀ ਮੀਤ ਪ੍ਰਧਾਨ, ਗੁਰਨਾਮ ਸਿੰਘ,ਇੰਦਰਜੀਤ ਸਿੰਘ ਬਲੋਰੀ, ਨਛੱਤਰ ਸਿੰਘ, ਨੈਬ ਸਿੰਘ, ਬਲਵੀਰ ਸਿੰਘ , ਸੁਖਵਿੰਦਰ ਸਿੰਘ, ਕਸ਼ਮੀਰ ਖਾਂ,ਧਰਮ ਸਿੰਘ, ਰਾਮ ਲਾਲ, ਜਗਮੋਹਨ ਸਿੰਘ, ਕਾਕਾ ਸਿੰਘ, ਹਰਜਿੰਦਰ ਸਿੰਘ ਅਤੇ ਦੀਪ ਰਾਮ ਆਦ ਨੇ ਸ਼ਮੂਲੀਅਤ ਕੀਤੀ।