ਉੱਘੇ ਸਾਹਿਤਕਾਰ ਤੇ ਸਮਾਜਸੇਵੀ ਰਿਪੁਦਮਨ ਸਿੰਘ ਰੂਪ ਨੂੰ ਸਮਰਪਿਤ ਸਮ੍ਰਿਤੀ ਸਮਾਗਮ ਕੱਲ੍ਹ ਨੂੰ
ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ) : ਉੱਘੇ ਸਾਹਿਤਕਾਰ ਐਡਵੋਕੇਟ ਰਿਪੁਦਮਨ ਸਿੰਘ ਰੂਪ (91) ਬੀਤੀ 25 ਮਈ 2026 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਉੱਘੇ ਸਾਹਿਤਕਾਰ ਹੀ ਨਹੀਂ ਬਲਕਿ ਇੱਕ ਸਮਾਜਸੇਵੀ ਵੀ ਸਨ। ਸਾਹਿਤਕਾਰ ਰਿਪੁਦਮਨ ਸਿੰਘ ਰੂਪ ਨੂੰ ਸਮਰਪਿਤ ਸਮ੍ਰਿਤੀ ਸਮਾਗਮ ਕੱਲ੍ਹ 5 ਜੂਨ ਨੂੰ ਸਵੇਰੇ 11 ਵਜੇ ਕਿਸਾਨ ਭਵਨ, ਸੈਕਟਰ-35, ਚੰਡੀਗੜ੍ਹ ਵਿਖੇ ਹੋਵੇਗਾ ।
























