French Open 2026 : 20 ਸਾਲਾ ਜੈਕਬ ਮੇਨਸਿਕ ਪਹੁੰਚਿਆ ਫ੍ਰੈਂਚ ਓਪਨ ਸੈਮੀਫਾਈਨਲ ‘ਚ
ਪੈਰਿਸ, 3 ਜੂਨ (ਵਿਸ਼ਵ ਵਾਰਤਾ) ਚੈੱਕ ਗਣਰਾਜ( Czech Republic) ਦਾ 20 ਸਾਲਾ ਖਿਡਾਰੀ ਜੈਕਬ ਮੇਨਸਿਕ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਮੰਗਲਵਾਰ ਰਾਤ ਨੂੰ ਪੈਰਿਸ ਵਿੱਚ ਖੇਡੇ ਗਏ ਪੁਰਸ਼ ਸਿੰਗਲਜ਼ ਕੁਆਰਟਰਫਾਈਨਲ ਮੈਚ ਵਿੱਚ, ਮੇਨਸਿਕ ਨੇ 19 ਸਾਲਾ ਬ੍ਰਾਜ਼ੀਲੀਅਨ ਖਿਡਾਰੀ ਜੋਓ ਫੋਂਸੇਕਾ ਨੂੰ 6-4, 6-3, 7-6(3) ਨਾਲ ਹਰਾਇਆ। ਜੈਕਬ ਮੇਨਸਿਕ ਅਤੇ ਬ੍ਰਾਜ਼ੀਲ ਦੇ ਜੋਓ ਫੋਂਸੇਕਾ ਆਪਣੇ ਕਰੀਅਰ ਦੇ ਪਹਿਲੇ ਗ੍ਰੈਂਡ ਸਲੈਮ ਕੁਆਰਟਰ ਫਾਈਨਲ ਵਿੱਚ ਖੇਡ ਰਹੇ ਸਨ। ਦੋਵਾਂ ਨੌਜਵਾਨ ਖਿਡਾਰੀਆਂ ਵਿਚਕਾਰ ਮੁਕਾਬਲਾ ਦੋ ਘੰਟੇ 33 ਮਿੰਟ ਤੱਕ ਚੱਲਿਆ। ਮੇਨਸਿਕ ਨੇ ਪਹਿਲੇ ਦੋ ਸੈੱਟ ਆਸਾਨੀ ਨਾਲ ਜਿੱਤ ਲਏ। ਤੀਜੇ ਸੈੱਟ ਵਿੱਚ, ਉਹ ਕੁਝ ਬ੍ਰੇਕ ਪੁਆਇੰਟ ਗੁਆਉਣ ਤੋਂ ਬਾਅਦ ਪਿੱਛੇ ਹੋ ਗਿਆ, ਪਰ ਆਪਣਾ ਧਿਆਨ ਬਣਾਈ ਰੱਖਦੇ ਹੋਏ, ਉਸਨੇ ਸੈੱਟ ਨੂੰ ਟਾਈ-ਬ੍ਰੇਕਰ ਤੱਕ ਪਹੁੰਚਾਇਆ ਅਤੇ ਮੈਚ ਜਿੱਤ ਲਿਆ।
ਹੁਣ ਸੈਮੀਫਾਈਨਲ ਵਿੱਚ, ਮੇਨਸਿਕ ਦਾ ਸਾਹਮਣਾ ਹੁਣ ਦੂਜੇ ਦਰਜੇ ਦੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ। ਜ਼ਵੇਰੇਵ ਨੇ ਆਪਣੇ ਕੁਆਰਟਰ ਫਾਈਨਲ ਮੈਚ ਵਿੱਚ ਰਾਫੇਲ ਜੋਡਾਰ ਨੂੰ ਹਰਾਇਆ।























