ਬਠਿੰਡਾ :
ਬਠਿੰਡਾ ਪਹੁੰਚੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਇਕ ਹੋਰ ਵਿਧਾਇਕ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਬਾਰੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ ਕਿਉਂਕਿ ਕੇਜਰੀਵਾਲ ਦਿੱਲੀ ਵਿਖੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਦੀ ਗੱਲ ਕਰ ਰਹੇ ਸਨ ਉੱਥੇ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਂਗਰਸ ਵਿੱਚ ਜਾ ਰਹੇ ਹਨ ਜੋ ਕਿ ਨਵੀਂ ਗੱਲ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਇਹ ਇਕ ਪੁਰਾਣੀ ਗੱਲ ਹੈ ਕਾਂਗਰਸ ਦੇ ਨਾਲ ਇਨ੍ਹਾਂ ਦੀ ਸਾਂਝ ਪਹਿਲਾਂ ਤੋਂ ਹੈ ਇਹ ਸਿਰਫ਼ ਦਿਖਾਵੇਬਾਜ਼ੀ ਹੀ ਕਰ ਰਹੇ ਹਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਥੱਪੜ ਮਾਰਨ ਵਾਲੀ ਘਟਨਾ ਦੇ ਪਿੱਛੇ ਇਹ ਗੱਲ ਸਾਹਮਣੇ ਹੈ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਪਰ ਉਹ ਸਾਰੇ ਵਾਅਦੇ ਪੂਰਾ ਕਰਨ ਵਿੱਚ ਅਸਫ਼ਲ ਰਹੇ ,ਇਸ ਕਰਕੇ ਦਿੱਲੀ ਦੇ ਨੌਜਵਾਨਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਰੋਸ ਹੈ ,ਅਤੇ ਇਨ ਰੋਸਾਂ ਦਾ ਕੇਜਰੀਵਾਲ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਵੀਕਾਫ਼ੀ ਪਿੰਡਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰਸਿਮਰਤ ਨੇ ਕਿਹਾ ਕਿ ਕੈਪਟਨ ਨੇ ਲੋਕਾਂ ਨਾਲ ਪਹਿਲੀ ਕਾਫ਼ੀ ਝੂਠ ਬੋਲੇ ਹਨ ਤੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਝੂਠ ਦਾ ਸਹਾਰਾ ਲੈ ਰਿਹਾ ਹੈ ਇਹੀ ਕਾਰਨ ਹੈ ਕਿ ਕਈ ਪਿੰਡਾਂ ਵਿੱਚ ਕਾਂਗਰਸ ਦਾ ਪਿੰਡ ਵਾਸੀ ਵਿਰੋਧ ਕਰ ਰਹੇ ਹਨ
ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਦੇ ਜੋਗਰ ਪਾਰਕ ਵਿੱਚ ਅਤੇ ਰੋਜ਼ ਗਾਰਡਨ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਲਈ ਪਹੁੰਚੀ ਰੋਜ਼ ਗਾਰਡਨ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਹਰਸਿਮਰਤ ਕੌਰ ਤੋਂ ਸਵਾਲ ਪੁੱਛਣ ਦੀ ਗੱਲ ਕਹਿਣ ਲੱਗਾ ਬਜ਼ੁਰਗ ਨੇ ਆਪਣਾ ਨਾਮ ਬਲਦੇਵ ਸਿੰਘ ਦੱਸਿਆ ਨੇ ਕਿਹਾ ਕਿ ਉਹ ਭੁੱਲਰ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਅਤੇ ਕੁਝ ਸਵਾਲ ਹੋ ਹਰਸਿਮਰਤ ਕੌਰ ਦੇ ਨਾਲ ਕਰਨਾ ਚਾਹੁੰਦਾ ਹੈ ਇਹ ਸੁਣ ਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਟਾਈਮ ਸਵਾਲਾਂ ਦਾ ਜਵਾਬ ਦੇਣਾ ਨਹੀਂ ਹੈ ਇਹ ਟਾਈਮ ਚੋਣਾਂ ਦਾ ਹੈ ਇਸ ਲਈ ਉਹਦੇ ਕੋਲ ਸਮੇਂ ਦੀ ਘਾਟ ਹੈ ਬਜ਼ੁਰਗ ਨੇ ਕਿਹਾ ਕਿ ਭੁੱਲਰ ਭਾਈਚਾਰਾ ਲੋਕ ਸਭਾ ਚੋਣਾਂ ਦਾ ਵਿਰੋਧ ਕਰੇਗਾ ਤੇ ਕੋਈ ਵੀ ਉਨ੍ਹਾਂ ਨੂੰ ਵੋਟ ਨਹੀਂ ਪਾਵੇਗਾ ਇਹ ਸੁਣਦੇ ਹੀ ਹਰਸਿਮਰਤ ਕੌਰ ਦੇ ਨਾਲ ਆਏ ਉਨ੍ਹਾਂ ਦੇ ਸਮਰਥਕ ਉਸ ਬਜ਼ੁਰਗ ਨਾਲ ਉਲਝ ਪਏ ਅਤੇ ਬਜ਼ੁਰਗ ਨੂੰ ਆਸ ਪਾਸ ਦੇ ਲੋਕਾਂ ਨੇ ਹਟਾ ਦਿੱਤਾ।