ਪਟਿਆਲਾ, 4 ਮਈ- 152 ਸਕੂਲਾਂ ਦੀ ਪ੍ਰਤੀਨਿਧ ਜੱਥੇਬੰਦੀ ਪਬਲਿਕ ਸਕੂਲ ਵੈਲਫੇਅਰ ਐਸੋਸ਼ੀਏਸ਼ਨ ਦੇ ਚੇਅਰਮੈਨ ਭੁਪਿੰਦਰ ਸਿੰਘ ਅਤੇ ਉਹਨਾਂ ਦੇ ਸਹਿਯੋਗੀਆਂ ਵਲੋਂ ਸਕੂਲ ਪ੍ਰਤੀਨਿਧੀਆਂ ਦੀ ਹਾਜਰੀ ਵਿੱਚ ਅੱਜ ਲੋਕ ਸਭਾ ਪਟਿਆਲਾ ਹਲਕਾ ਤੋਂ ਕਾਂਗਰਸ ਆਈ ਦੇ ਉਮੀਦਵਾਰ ਪਰਨੀਤ ਕੌਰ ਨੂੰ ਪੂਰਨ ਸਮਰੱਥਨ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਚੇਅਰਮੈਨ ਅਤੇ ਉਹਨਾਂ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੀ ਜੱਥੇਬੰਦੀ ਦੇ ਸਮੁੱਚੇ ਮੈਂਬਰ, ਸਕੂਲ ਸਟਾਫ ਅਤੇ ਹੋਰ ਆਗੂ ਸਾਰੇ 9 ਹਲਕਿਆਂ ਵਿੱਚ ਪਰਨੀਤ ਕੌਰ ਦੇ ਹੱਕ ਵਿੱਚ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਕਰਨਗੇ ਅਤੇ ਪਰਨੀਤ ਕੌਰ ਨੂੰ ਪਟਿਆਲਾ ਲੋਕ ਸਭਾ ਹਲਕਾ ਤੋਂ ਭਾਰੀ ਬੁਹਮੱਤ ਨਾਲ ਜਿਤਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੈ ਵੈਲਫੇਅਰ ਐਸੋਸ਼ੀਏਸ਼ਨ ਦੇ ਡਾਇਰੈਕਟਰ ਲਾਲਜੀਤ ਸਿੰਘ ਨੇ ਆਪਣੀਆਂ ਜਾਇਜ ਅਤੇ ਹੱਕੀ ਮੰਗਾਂ ਤੋਂ ਜਾਣੂ ਕਰਵਾਇਆ ਅਤੇ ਸਮੁੱਚੇ ਆਗੂਆਂ ਵਲੋਂ ਪਰਨੀਤ ਕੌਰ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਪਰਨੀਤ ਕੌਰ ਨੇ ਸੁਮੱਚੇ ਪ੍ਰਤੀਨਿਧੀਆਂ ਨੂੰ ਭਰੋਸਾ ਦੁਆਇਆ ਕਿ ਉਹਨਾਂ ਦੀ ਜਾਇਜ ਮੰਗਾਂ ਨੂੰ ਚੋਣਾਂ ਤੋਂ ਬਾਅਦ ਪੂਰਾ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਹਰਿੰਦਰਪਾਲ ਸਿੰਘ ਹੈਰੀਮਾਨ, ਸਾਬਕਾ ਚੇਅਰਮੈਨ ਤੇਜਿੰਦਰ ਪਾਲ ਸਿੰਘ ਸੰਧੂ, ਡਾ. ਮੋਹਨ ਲਾਲ, ਡਾ. ਗੁਰਸਿਮਰਨ ਸਿੰਘ, ਕਾਮਰੇਡ ਰਾਮੇਸ਼ ਆਜਾਦ, ਸਤਨਾਮ ਸਿੰਘ, ਨਵਤੇਜ ਸਿੰਘ ਤੋਂ ਵੈਲਫੇਅਰ ਐਸੋਸ਼ੀਏਸ਼ਨ ਦੇ ਨੁਮਾਇੰਦੇ ਹਾਜ਼ਰ ਸਨ।
ਫੋਟੋ ਕੈਪਸ਼ਨ- ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਨੂੰ ਸਮਰੱਥਨ ਦੇਣ ਮੌਕੇ ਪਬਲਿਕ ਸਕੂਲ ਵੈਲਫੇਅਰ ਐਸੋਸ਼ੀਏਸ਼ਨ ਦੇ ਨੁਮਾਇੰਦੇ।