IPL 2026 Final: ਮੈਚ ਸਿਰੇ ਨਾ ਚੜ੍ਹਨ ਦੀ ਹਾਲਤ ‘ਚ ਕਿਸ ਟੀਮ ਨੂੰ ਮਿਲੇਗੀ ਟਰਾਫੀ ?
ਅਹਿਮਦਾਬਾਦ, 31 ਮਈ (ਵਿਸ਼ਵ ਵਾਰਤਾ): ਆਈਪੀਐਲ 2026 ਦਾ ਫਾਈਨਲ ਅੱਜ ਅਹਿਮਦਾਬਾਦ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਕੋਲ ਨਰਿੰਦਰ ਮੋਦੀ ਸਟੇਡੀਅਮ ਵਿੱਚ ਦੂਜੀ ਵਾਰ ਖਿਤਾਬ ਜਿੱਤਣ ਦਾ ਮੌਕਾ ਹੈ। ਬੰਗਲੌਰ ਨੇ ਪਿਛਲੇ ਸਾਲ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ, ਜਦੋਂ ਕਿ ਗੁਜਰਾਤ 2022 ਵਿੱਚ ਆਪਣੇ ਪਹਿਲੇ ਸੀਜ਼ਨ ਵਿੱਚ ਚੈਂਪੀਅਨ ਬਣਿਆ ਸੀ। ਅਜੇ ਉਸ ਕੋਲ ਵੀ ਦੂਜਾ ਖਿਤਾਬ ਜਿੱਤਣ ਦਾ ਮੌਕਾ ਹੈ।
ਪਰ ਇਸ ਦੌਰਾਨ ਇੱਕ ਸਵਾਲ ਉੱਠ ਰਿਹਾ ਹੈ ਕਿ ਜੇਕਰ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ, ਤਾਂ ਟਰਾਫੀ ਕਿਸ ਨੂੰ ਦਿੱਤੀ ਜਾਵੇਗੀ, ਬੈਂਗਲੁਰੂ ਜਾਂ ਗੁਜਰਾਤ ? ਤਾਂ ਇੱਥੇ ਇਹ ਦੱਸ ਦਈਏ ਕਿ ਫਾਈਨਲ ਲਈ ਇੱਕ ਰਿਜ਼ਰਵ ਡੇ ਰੱਖਿਆ ਗਿਆ ਹੈ। ਜੇਕਰ ਮੈਚ ਨਿਰਧਾਰਤ ਦਿਨ, ਯਾਨੀ ਐਤਵਾਰ ਨੂੰ ਮੀਂਹ ਜਾਂ ਕਿਸੇ ਹੋਰ ਕਾਰਨ ਨਹੀਂ ਹੁੰਦਾ ਤਾਂ ਮੈਚ ਅਗਲੇ ਦਿਨ, ਯਾਨੀ ਸੋਮਵਾਰ ਨੂੰ ਖੇਡਿਆ ਜਾਵੇਗਾ। ਜੇਕਰ ਮੈਚ ਰਿਜ਼ਰਵ ਡੇ ‘ਤੇ ਵੀ ਨਹੀਂ ਖੇਡਿਆ ਜਾ ਸਕਦਾ, ਤਾਂ ਇਸਨੂੰ ਰੱਦ ਮੰਨਿਆ ਜਾਵੇਗਾ। ਨਤੀਜਾ ਨਿਰਧਾਰਤ ਕਰਨ ਲਈ ਦੋਵਾਂ ਟੀਮਾਂ ਨੂੰ ਘੱਟੋ-ਘੱਟ 5-5 ਓਵਰਾਂ ਦਾ ਮੈਚ ਵੀ ਦਿੱਤਾ ਜਾ ਸਕਦਾ ਹੈ।
ਮੈਚ ਰੱਦ ਹੋਣ ਦੀ ਸੂਰਤ ਵਿੱਚ, ਟਰਾਫੀ ਉਸ ਟੀਮ ਨੂੰ ਦਿੱਤੀ ਜਾਵੇਗੀ ਜੋ ਅੰਕ ਸੂਚੀ ਵਿੱਚ ਸਿਖਰ ‘ਤੇ ਹੈ। ਬੰਗਲੁਰੂ ਨੇ ਲੀਗ ਪੜਾਅ ਨੂੰ ਅੰਕ ਸੂਚੀ ਵਿੱਚ ਸਿਖਰ ‘ਤੇ ਖਤਮ ਕੀਤਾ। ਗੁਜਰਾਤ ਦੂਜੇ ਸਥਾਨ ‘ਤੇ ਹੈ। ਇਸ ਲਈ, ਜੇਕਰ ਮੈਚ ਰੱਦ ਹੋ ਜਾਂਦਾ ਹੈ, ਤਾਂ ਬੰਗਲੁਰੂ ਨੂੰ ਜੇਤੂ ਐਲਾਨਿਆ ਜਾਵੇਗਾ ਅਤੇ ਟਰਾਫੀ ਦਿੱਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















