Cricket: ਏਸ਼ੀਆਈ ਖੇਡਾਂ ਲਈ ਭਾਰਤੀ ਕ੍ਰਿਕਟ ਟੀਮ ਦੇ ਸੰਭਾਵਿਤ ਖਿਡਾਰੀਆਂ ਦੀ ਸੂਚੀ ਜਾਰੀ, ਪੜ੍ਹੋ ਕੌਣ ਬਾਹਰ, ਕੌਣ ਅੰਦਰ ?
ਚੰਡੀਗੜ੍ਹ, 31 ਮਈ (ਵਿਸ਼ਵ ਵਾਰਤਾ): 2026 ਦੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸੰਭਾਵਿਤ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਹੀ ਨਹੀਂ BCCI ਨੇ ਸਤੰਬਰ-ਅਕਤੂਬਰ ਵਿੱਚ ਜਾਪਾਨ ਦੇ ਆਈਚੀ-ਨਾਗੋਆ ਵਿੱਚ ਹੋਣ ਵਾਲੀਆਂ ਖੇਡਾਂ ਲਈ ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਨੂੰ ਵੀ ਇਨ੍ਹਾਂ 30 ਖਿਡਾਰੀਆਂ ਦੀ ਸੰਭਾਵਿਤ ਸੂਚੀ ਸੌਂਪ ਦਿੱਤੀ ਹੈ।
ਬੀਸੀਸੀਆਈ ਵੱਲੋਂ ਏਸ਼ੀਆਈ ਖੇਡਾਂ ਲਈ ਆਈਓਏ ਨੂੰ ਭੇਜੀ ਗਈ 30 ਖਿਡਾਰੀਆਂ ਦੀ ਸੰਭਾਵਿਤ ਸੂਚੀ ਵਿੱਚ ਯਸ਼ਸਵੀ ਜੈਸਵਾਲ, ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ, ਸੰਜੂ ਸੈਮਸਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਿੰਕੂ ਸਿੰਘ, ਤਿਲਕ ਵਰਮਾ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਨੀਤੀਸ਼ ਕੁਮਾਰ ਰੈੱਡੀ, ਪ੍ਰਸਿਧ ਕ੍ਰਿਸ਼ਨਾ, ਵਰੁਣ ਚੱਕਰਵਰਤੀ, ਅਨੁਕੁਲ ਰਾਏ, ਆਯੂਸ਼ ਬਡੋਨੀ, ਹਰਸ਼ ਦੁਬੇ, ਧਰੁਵ ਜੁਰੇਲ, ਖਲੀਲ ਅਹਿਮਦ, ਰੁਤੂਰਾਜ ਗਾਇਕਵਾੜ, ਰਵੀ ਬਿਸ਼ਨੋਈ, ਸ਼ਾਹਬਾਜ਼ ਅਹਿਮਦ, ਸ਼ਿਵਮ ਦੂਬੇ, ਵਿਪਰਾਜ ਨਿਗਮ, ਹਰਸ਼ਿਤ ਰਾਣਾ, ਯਸ਼ ਠਾਕੁਰ, ਅਤੇ ਵਾਸ਼ਿੰਗਟਨ ਸੁੰਦਰ ਸ਼ਾਮਿਲ ਹਨ।
ਇਸ ਸੂਚੀ ਵਿੱਚ ਸਭ ਤੋਂ ਵੱਡੀ ਚਰਚਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਸ਼ਾਮਲ ਕਰਨਾ ਅਤੇ ਮੌਜੂਦਾ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੂੰ ਬਾਹਰ ਕਰਨਾ ਹੈ। ਇਸ ਦੇ ਨਾਲ ਹੀ ਟੈਸਟ ਅਤੇ ਇੱਕ ਰੋਜ਼ਾ ਕਪਤਾਨ ਸ਼ੁਭਮਨ ਗਿੱਲ ਇਸ ਸੂਚੀ ਵਿੱਚ ਸ਼ਾਮਲ ਨਹੀਂ ਹਨ। ਸ਼ੁਭਮਨ ਗਿੱਲ ਨੂੰ ਇੱਕ ਰੋਜ਼ਾ ਟੀਮ ਦੀ ਕਪਤਾਨੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਏਸ਼ੀਅਨ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਦਰਅਸਲ, ਭਾਰਤ ਦਾ ਵੈਸਟਇੰਡੀਜ਼ ਦੌਰਾ ਅਤੇ ਏਸ਼ੀਆਈ ਖੇਡਾਂ ਦਾ ਕ੍ਰਿਕਟ ਟੂਰਨਾਮੈਂਟ ਲਗਭਗ ਇੱਕੋ ਸਮੇਂ ਹੋਵੇਗਾ। ਨਤੀਜੇ ਵਜੋਂ, ਚੋਣਕਰਤਾਵਾਂ ਨੇ ਦੋ ਵੱਖ-ਵੱਖ ਟੀ-20 ਟੀਮਾਂ ਦੀ ਯੋਜਨਾ ਬਣਾਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















