ਪਟਿਆਲਾ, 4 ਮਈ- ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਪਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਆਪਣੇ ਚੋਣ ਮਨਹੋਰਥ ਪੱਤਰ ਵਿਖੇ ਐਲਾਨੀ ਨਿਆਏ ਸਕੀਮ ਦੇਸ਼ ਦੇ ਹਰ ਉਸ ਨਾਗਰਿਕ ਨੂੰ ਇੰਨਸਾਫ ਮਿਲੇਗਾ ਜੋ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਸਕੀਮ ਅਧੀਨ ਹਰੇਕ ਉਸ ਪਰਿਾਵਾਰ ਦੇ ਖਾਤੇ ਵਿੱਚ 6 ਹਜਾਰ ਰੁਪਏ ਮਹੀਨਾ ਜਮ੍ਹਾਂ ਹੋਵੇਗਾ। ਪਰਨੀਤ ਕੌਰ ਸਨੌਰ ਵਿਧਾਨ ਸਭਾ ਹਲਕੇ ਦੇ ਪਿੰਡ ਬਲਬੇੜਾ, ਘੜਾਮ, ਦੇਵੀਗੜ੍ਹ, ਮੰਸ਼ੀਂਗਣ ਅਤੇ ਪਿੱਪਲ ਖੇੜੀ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਿਹਾ ਕਾਂਗਰਸ ਪਾਰਟੀ ਵਲੋਂ ਕਿ ਨਿਆਏ ਸਕੀਮ ਪੂਰੀ ਸੋਚ ਵਿਚਾਰ ਕਰਕੇ ਐਲਾਨੀ ਗਈ ਹੈ ਅਤੇ ਕਾਂਗਰਸ ਦੀ ਨਿਆਏ ਸਕੀਮ ਗਰੀਬਾਂ ਨੂੰ ਦੇਵੇਗੀ ਇੰਨਸਾਫ। ਕਿਉਕਿ ਇਹ ਮੋਦੀ ਸਰਕਾਰ ਵਰਗਾ 15 ਲੱਖ ਰੁਪਏ ਹਰ ਇੱਕ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦਾ ਝੂੱਠਾ ਵਾਅਦਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਨੇ ਚੁਨਿੰਦਾ ਉਦਯੋਗਿਕ ਘਰਾਣਿਆ ਅਤੇ ਕੁੱਝ ਖਾਸ ਲੋਕਾਂ ਨੂੰ ਹੀ ਲਾਭ ਦਿੱਤਾ ਹੈ। ਜਦੋਂ ਕਿ ਵੱਡੀ ਗਿਣਤੀ ਵਿੱਚ ਭਾਰਤਵਾਸੀ ਖਾਸ ਕਰਕੇ ਗਰੀਬ ਵਰਗ ਇਹਨਾਂ ਲਾਭਾਂ ਤੋਂ ਵਾਝਾਂ ਰਹਿ ਗਿਆ ਹੈ। ਕੇਂਦਰ ਵਿੱਚ ਕਾਂਗਰਸ ਸਰਕਾਰ ਬਣਨ ਤੇ ਅਜਿਹੇ ਸਾਰੇ ਲੋਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਨਿਆਏ ਸਕੀਮ ਅਧੀਨ ਲਾਭ ਮਿਲੇਗਾ। ਮੋਦੀ ਸਰਕਾਰ ਨੇ ਕਦੇ ਵੀ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ ਕੁੱਝ ਵੀ ਨਹੀਂ ਸੋਚਿਆ। ਉਹਨਾਂ ਨੇ ਵੱਖ-ਵੱਖ ਰਾਜਾਂ ਵਿੱਚ ਚੱਲ ਰਹੀਆਂ ਕਾਂਗਰਸ ਸਰਕਾਰਾਂ ਵਲੋਂ ਕਿਸਾਨਾਂ, ਬੇਘਰੇ ਮਜਦੂਰਾਂ ਅਤੇ ਗਰੀਬ ਵਰਗ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਸਕੀਮਾਂ ਦਾ ਹਵਾਲਾ ਦਿੱਤਾ। ਜਿੱਥੇ ਰਕਮ ਸਿੱਧਾ ਇਹਨਾਂ ਲੋਕਾਂ ਦੇ ਖਾਤਿਆਂ ਵਿੱਚ ਜਾ ਰਹੀ ਹੈ।
ਪਰਨੀਤ ਕੌਰ ਨਾਲ ਇਸ ਮੌਕੇ ਤੇ ਸਥਾਨਕ ਲੀਡਰਾਂ ਨਾਲ ਹਰਿੰਦਰਪਾਲ ਸਿੰਘ ਹੈਰੀਮਾਨ, ਰਿੱਕੀ ਮਾਨ, ਅਸ਼ਵਨੀ ਬੱਤਾ, ਹਰਮੀਤ ਸਿੰਘ ਪਠਾਨਮਾਜਰਾ, ਬੂਟਾ ਸਿੰਘ, ਤੇਜਿੰਦਰ ਪਾਲ ਸਿੰਘ ਸੰਧੂ, ਜਗਜੀਤ ਸਿੰਘ, ਅਮਨ ਗਰੇਵਾਲ, ਮਨਿੰਦਰ ਫਰਾਂਸਵਾਲਾ, ਹਰਭਜਨ ਸਿੰਘ ਪ੍ਰਧਾਨ, ਸਤਿੰਦਰ ਸਿੰਘ ਬਿੱਟੂ, ਗੁਰਮੇਲ ਸਿੰਘ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਕਾਂਗਰਸੀ ਆਗੂ, ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
ਫੋਟੋ ਕੈਪਸ਼ਨ- ਪਰਨੀਤ ਕੌਰ, ਹੈਰੀਮਾਨ ਅਤੇ ਹੋਰ ਆਗੂ ਕਾਂਗਰਸ ਦੀਆਂ ਭਰਵੀਂਆਂ ਮੀਟਿੰਗਾਂ ਦੌਰਾਨ