ਭੁਵਨੇਸ਼ਵਰ, 3 ਮਈ –ਫਾਨੀ ਚੱਕਰਵਾਤ ਅੱਜ ਸਮੁੰਦਰੀ ਕੱਢੇ ਉਤੇ ਵਸੇ ਓੜੀਸ਼ਾ ਨਾਲ ਟਕਰਾ ਗਿਆ, ਜਿਸ ਕਾਰਨ ਇਥੇ ਭਾਰੀ ਬਾਰਿਸ਼ ਹੋਈ ਤੇ ਤੇਜ਼ ਹਵਾਵਾਂ ਨੇ ਸੂਬੇ ਵਿਚ ਵੱਡੀ ਗਿਣਤੀ ਵਿਚ ਦਰਖਤਾਂ ਨੂੰ ਭਾਰੀ ਨੁਕਸਾਨ ਵੀ ਪਹੁੰਚਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਚੱਕਰਵਾਤ ਨਾਲ ਸੂਬੇ ਵਿਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ ਉਤੇ ਪਹੁੰਚਾ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।
ਓੜੀਸ਼ਾ ਤੋਂ ਬਾਅਦ ਇਹ ਚੱਕਰਵਾਤ ਹੁਣ ਪੱਛਮੀ ਬੰਗਾਲ ਵੱਲ ਵੱਧ ਗਿਆ ਹੈ, ਜਿਥੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਜਾਣ ਲਈ ਕਿਹਾ ਗਿਆ ਹੈ।
https://twitter.com/Unforgettablep5/status/1124239094383398912