ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਰਨੀਤ ਕੌਰ ਦੀ ਵੱਡੀ ਜਿੱਤ ਦਾ ਦੁਆਇਆ ਯਕੀਨ
ਪਟਿਆਲਾ, 3 ਮਈ- ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਵਲੋਂ ਅੱਜ ਘਨੌਰ ਹਲਕੇ ਦੇ ਪਿੰਡ ਸੇਹਰਾ, ਜਨਸੂਆ ਵਿਖੇ ਭਰਵੀਂਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ, ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਜੋਲੀ ਜਲਾਲਪੁਰ, ਤੇਜਿੰਦਰ ਸਿੰਘ ਸੰਧੂ, ਜਿਲ੍ਹਾ ਪ੍ਰਧਾਨ ਕਾਂਗਰਸ ਦਿਹਾਤੀ ਗੁਰਦੀਪ ਸਿੰਘ ਉਂਟਸਰ, ਅਮਰਜੀਤ ਕੌਰ ਜਲਾਲਪੁਰ ਅਤੇ ਹੋਰ ਵੀ ਕਈ ਆਗੂ ਹਾਜਰ ਸਨ। ਪਿੰਡ ਸੇਹਰਾ ਵਿਖੇ 18 ਪਿੰਡਾਂ ਦੀਆਂ ਪੰਚਾਇਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਹੈ। ਜਦੋਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹਰ ਰਾਜ ਨੂੰ ਬਰਾਬਰ ਦੇ ਹੱਕ ਅਤੇ ਗਰਾਟਾਂ ਦੇਣੀਆਂ ਬਣਦੀਆਂ ਹਨ, ਪਰ ਪਿਛਲੇ 2 ਸਾਲਾਂ ਵਿੱਚ ਪੰਜਾਬ ਨੂੰ ਕੇਂਦਰ ਸਰਕਾਰ ਵਲੋਂ ਕੋਈ ਵੀ ਵਿੱਤੀ ਪੈਕਜ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੀ ਹੱਕੀ ਮੰਗਾਂ ਦੀ ਪੂਰਤੀ ਲਈ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਲਿਆਉਣਾ ਜਰੂਰੀ ਹੈ। ਇਸ ਮੌਕੇ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਘਨੌਰ ਹਲਕੇ ਦੇ ਵਿਕਾਸ ਲਈ ਗਰਾਟਾਂ ਦੇ ਖੁਲੇ ਗੱਫੇ ਦਿੱਤੇ ਹਨ। ਉਹਨਾਂ ਕਿਹਾ ਕਿ ਇਸ ਹਲਕੇ ਦਾ ਪੀਣ ਵਾਲਾ ਪਾਣੀ ਖਰਾਬ ਹੋਣ ਕਾਰਨ ਪੰਜਾਬ ਸਰਕਾਰ ਵਲੋਂ 360 ਕਰੋੜ ਟਰੀਟਮੈਂਟ ਪਲਾਂਟਾਂ ਲਈ ਜਾਰੀ ਕੀਤੇ ਹਨ ਅਤੇ ਨਾਲ ਹੀ ਘਨੌਰ ਹਲਕੇ ਨੂੰ ਵਿਕਾਸ ਕਾਰਜਾਂ ਲਈ 109 ਕਰੋੜ ਦੇ ਫੰਡ ਜਾਰੀ ਕੀਤੇ ਹਨ। ਜਿਸ ਨਾਲ ਸਾਰੇ ਹਲਕੇ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਅਤੇ ਸੜਕਾਂ ਅਤੇ ਗਲੀਆਂ ਨੂੰ ਚੌੜਾ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਨੇ ਪਰਨੀਤ ਕੌਰ ਨੂੰ ਯਕੀਨ ਦੁਆਇਆ ਕਿ ਇਸ ਹਲਕੇ ਤੋਂ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿੱਤ ਦੁਆਈ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਬਲਾਕ ਸੰਮਤੀ ਮੈਂਬਰ ਜਗਰੂਪ ਸਿੰਘ ਹੈਪੀ, ਜਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਅਤੇ ਅੱਛਰੇ ਸਿੰਘ, ਮੇਜਰ ਸਿੰਘ ਰਾਮਗੜ੍ਹ, ਹਰਦੀਪ ਸਿੰਘ ਲਾਡਾ, ਸੇਹਰਾ ਪਿੰਡ ਦੇ ਸਰਪੰਚ ਹਾਕਮ ਸਿੰਘ, ਪਬੱਰੀ ਪਿੰਡ ਦੇ ਸਰਪੰਚ ਐਨ.ਪੀ.ਸਿੰਘ, ਸੁਖਜਿੰਦਰ ਮਾਨਸ਼ਾਹੀਆ, ਕਰਨੈਲ ਸਿੰਘ, ਅਜੈਬ ਸਿੰਘ ਅਤੇ ਗੁਰਬਚਨ ਸਿੰਘ ਸੇਹਰਾ, ਪਿੰਡ ਤਖਤੂ ਮਾਜਰਾ ਦੇ ਸਰਪੰਚ ਹਰਸੰਗਤ ਸਿੰਘ, ਮੰਗਤ ਰਾਮ ਰਾਜਪੁਰਾ, ਪਰਵਿੰਦਰ ਸਿੰਘ, ਜਸਵਿੰਦਰ ਸਿੰਘ, ਪਿੰਡ ਜੈਨ ਨਗਰ ਦੇ ਸਰਪੰਚ ਸੁਰਜੀਤ ਸਿੰਘ, ਪਿੰਡ ਸਬਦਲਪੁਰ ਦੇ ਸਰਪੰਚ ਮਲਕੀਤ ਸਿੰਘ, ਸਤਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ ਅਤੇ ਪਤਵੰਤੇ ਹਾਜ਼ਰ ਸਨ।
ਫੋਟੋ ਕੈਪਸ਼ਨ- ਪਰਨੀਤ ਕੌਰ, ਮਦਨ ਲਾਲ ਜਲਾਲਪੁਰ ਅਤੇ ਹੋਰ ਆਗੂ ਘਨੌਰ ਹਲਕੇ ਦੀਆਂ ਭਰਵੀਂਆਂ ਮੀਟਿੰਗਾਂ ਦੌਰਾਨ।