IPL Eliminator : ਹੈਦਰਾਬਾਦ IPL 2026 ਤੋਂ ਬਾਹਰ ; ਰਾਜਸਥਾਨ ਨੇ 47 ਦੌੜਾਂ ਨਾਲ ਹਰਾਇਆ
🏏 ਵੈਭਵ ਸੂਰਿਆਵੰਸ਼ੀ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ ; ਇਸ ਸੀਜ਼ਨ ‘ਚ ਲਗਾਏ 65 ਛੱਕੇ
ਹੁਣ ਕੁਆਲੀਫਾਇਰ 2 ਵਿੱਚ ਰਾਜਸਥਾਨ ਦਾ ਗੁਜਰਾਤ ਟਾਈਟਨ ਨਾਲ ਹੋਵੇਗਾ ਟਾਕਰਾ
ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ) ਆਈਪੀਐਲ 2026 ਦਾ ਐਲੀਮੀਨੇਟਰ ਮੁਕਾਬਲਾ ਅੱਜ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੇ ਰਾਜਸਥਾਨ ਰਾਇਲਜ਼ ਨੇ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਇਆ।
ਅੱਜ ਬੁੱਧਵਾਰ ਨੂੰ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ ਰਾਜਸਥਾਨ ਰਾਇਲਜ਼ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ ਕੁੱਲ 243 ਦੌੜਾਂ ਬਣਾਈਆਂ ਹਨ।
ਜਿਸ ਤੋਂ ਬਾਅਦ 244 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹੈਦਰਾਬਾਦ ਦੀ ਟੀਮ 19.2 ਓਵਰਾਂ ਵਿੱਚ 196 ਦੌੜਾਂ ‘ਤੇ ਹੀ ਸਿਮਟ ਗਈ। ਇਸ ਹਾਰ ਦੇ ਨਾਲ ਹੀ ਸਨਰਾਈਜ਼ਰਜ਼ ਹੈਦਰਾਬਾਦ ਆਈਪੀਐਲ 2026 ਤੋਂ ਬਾਹਰ ਹੋ ਗਈ ਹੈ। ਟੀਮ ਨੂੰ ਐਲੀਮੀਨੇਟਰ ਵਿੱਚ ਰਾਜਸਥਾਨ ਰਾਇਲਜ਼ ਨੇ 47 ਦੌੜਾਂ ਨਾਲ ਹਰਾ ਦਿੱਤਾ ਹੈ। ਹੁਣ ਕੁਆਲੀਫਾਇਰ 2 ਵਿੱਚ ਰਾਜਸਥਾਨ ਦਾ ਸਾਹਮਣਾ 29 ਮਈ ਨੂੰ ਨਿਊ ਚੰਡੀਗੜ੍ਹ ਵਿੱਚ ਗੁਜਰਾਤ ਟਾਈਟਨਜ਼ ਨਾਲ ਹੋਵੇਗਾ। ਇਸ ਮੈਚ ਦਾ ਜੇਤੂ 31 ਮਈ ਨੂੰ ਅਹਿਮਦਾਬਾਦ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਵਿਰੁੱਧ ਫਾਈਨਲ ਖੇਡੇਗਾ।
ਰਾਜਸਥਾਨ ਵੱਲੋਂ ਯਸ਼ਸਵੀ ਜੈਸਵਾਲ ਨੇ 29 ਦੌੜਾਂ , ਧਰੁਵ ਜੁਰੇਲ 50, ਰਿਆਨ ਪਰਾਗ 26ਦੌੜਾਂ ਬਣਾਈਆਂ। ਇਸ ਮੈਚ ਵਿੱਚ ਵੈਭਵ ਸੂਰਿਆਵੰਸ਼ੀ ਨੇ ਸਿਰਫ਼ 29 ਗੇਂਦਾਂ ਵਿੱਚ 97 ਦੌੜਾਂ ਬਣਾਈਆਂ। ਅਜਿਹਾ ਕਰਦਿਆਂ, ਉਸਨੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਕ੍ਰਿਸ ਗੇਲ ਦਾ 14 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਸੂਰਿਆਵੰਸ਼ੀ ਨੇ ਇਸ ਸੀਜ਼ਨ ਵਿੱਚ 65 ਛੱਕੇ ਮਾਰੇ ਹਨ। ਜਦਕਿ ਗੇਲ ਨੇ 2012 ਵਿੱਚ 59 ਛੱਕੇ ਮਾਰੇ ਸਨ।























