NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ
– ਹੁਣ ਤੱਕ ਹੋ ਚੁੱਕੀਆਂ ਨੇ 13 ਕੁੱਲ ਗ੍ਰਿਫ਼ਤਾਰੀਆਂ
ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ) – NEET-UG 2026 ਪੇਪਰ ਲੀਕ ਮਾਮਲੇ ਵਿੱਚ CBI ਨੇ ਬੁੱਧਵਾਰ ਨੂੰ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਲਾਤੂਰ ਦਾ ਡਾਕਟਰ ਮਨੋਜ ਸ਼ਿਰੂਰੇ ਅਤੇ ਪੁਣੇ ਦੇ ਇੱਕ ਕੋਚਿੰਗ ਸੈਂਟਰ ਦਾ ਫਿਜ਼ਿਕਸ ਫੈਕਲਟੀ ਮੈਂਬਰ ਤੇਜਸ ਹਰਸ਼ਦਕੁਮਾਰ ਸ਼ਾਹ ਸ਼ਾਮਲ ਹਨ। CBI ਦੇ ਮੁਤਾਬਕ ਡਾ. ਸ਼ਿਰੂਰੇ ਨੇ ਤਿੰਨ ਵਿਦਿਆਰਥੀਆਂ ਨੂੰ ਲੀਕ ਹੋਏ ਕੈਮਿਸਟਰੀ ਦੇ ਸਵਾਲ ਮੁਹੱਈਆ ਕਰਵਾਉਣ ਵਿੱਚ ਭੂਮਿਕਾ ਨਿਭਾਈ ਸੀ, ਜਦਕਿ ਤੇਜਸ ਸ਼ਾਹ ਨੇ ਪੁਣੇ ਦੇ ਕੋਚਿੰਗ ਨੈੱਟਵਰਕ ਰਾਹੀਂ ਫਿਜ਼ਿਕਸ ਦੇ ਸਵਾਲ ਪ੍ਰਾਪਤ ਕੀਤੇ ਸਨ।
ਇਨ੍ਹਾਂ ਗ੍ਰਿਫ਼ਤਾਰੀਆਂ ਨਾਲ NEET ਪੇਪਰ ਲੀਕ ਮਾਮਲੇ ਵਿੱਚ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 13 ਹੋ ਗਈ ਹੈ। CBI ਵੱਲੋਂ ਦੇਸ਼ ਭਰ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕਰਕੇ ਲੈਪਟਾਪ, ਮੋਬਾਈਲ ਅਤੇ ਹੋਰ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। CBI ਨੇ ਹੁਣ ਤੱਕ 49 ਥਾਵਾਂ ‘ਤੇ ਛਾਪੇਮਾਰੀ ਕੀਤਾ ਹੈ। ਸੀਬੀਆਈ ਜਾਂਚ ਵਿੱਚ ਸਾਹਮਣੇ ਆਇਆ ਕਿ ਨੀਟ ਦਾ ਪੇਪਰ ਪੰਜ ਰਾਜਾਂ ਵਿੱਚ ਵਿਕਿਆ ਸੀ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਵਿਕਰੀ ਹੋਈ, ਉਸ ਤੋਂ ਬਾਅਦ ਰਾਜਸਥਾਨ ਦਾ ਨੰਬਰ ਆਉਂਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























