Big News: ਰਾਮ ਰਹੀਮ ਨੂੰ ਫੇਰ ਮਿਲੀ ਪੈਰੋਲ
ਚੰਡੀਗੜ੍ਹ, 26 ਮਈ (ਵਿਸ਼ਵ ਵਾਰਤਾ): ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਦੱਸ ਦਈਏ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਇੱਕ ਪੱਤਰਕਾਰ ਦੇ ਕਤਲ ਨਾਲ ਸਬੰਧਤ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਸਿੰਘ ਨੂੰ 30 ਦਿਨਾਂ ਲਈ ਪੈਰੋਲ ‘ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਨੂੰ 15 ਵਾਰ ਪੈਰੋਲ ਅਤੇ ਫਰਲੋ ਦਿੱਤਾ ਜਾ ਚੁੱਕਾ ਹੈ। ਉਸ ਨੂੰ ਇਹ ਪੈਰੋਲ ਜਾਂ ਫਰਲੋ 16ਵੀਂ ਵਾਰ ਮਿਲੀ ਹੈ। ਇਸ ਸਾਲ ਇਹ ਉਨ੍ਹਾਂ ਦੀ ਦੂਜੀ ਪੈਰੋਲ ਹੈ। ਪਿਛਲੀ ਪੈਰੋਲ ਜਨਵਰੀ ਵਿੱਚ ਦਿੱਤੀ ਗਈ ਸੀ।
ਅੱਜ ਮੰਗਲਵਾਰ ਸਵੇਰੇ 6:30 ਵਜੇ ਰਾਮ ਰਹੀਮ ਸਿੰਘ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਉਹ ਆਪਣੇ ਕਾਫਲੇ ਨਾਲ ਸਵੇਰੇ ਹੀ ਸਿਰਸਾ ਡੇਰੇ ਪਹੁੰਚ ਗਏ। ਉਸਨੂੰ 5 ਜਨਵਰੀ ਨੂੰ 40 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਪਿਛਲੀ ਪੈਰੋਲ ਦੌਰਾਨ ਉਹ ਸਿਰਸਾ ਸਥਿਤ ਡੇਰਾ ਹੈੱਡਕੁਆਰਟਰ ਵਿੱਚ ਠਹਿਰਿਆ ਸੀ। ਇਸ ਤੋਂ ਪਹਿਲਾਂ ਉਸ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਡੇਰੇ ਦੇ ਆਸ਼ਰਮ ਵਿੱਚ ਠਹਿਰਾਇਆ ਜਾਂਦਾ ਸੀ। ਰਾਮ ਰਹੀਮ ਇਸ ਤੋਂ ਪਹਿਲਾਂ 15 ਵਾਰ ਜੇਲ੍ਹ ਤੋਂ ਆ ਚੁੱਕਾ ਹੈ ਬਾਹਰ, ਪੜ੍ਹੋ ਵੇਰਵਾ
24 ਅਕਤੂਬਰ, 2020: ਰਾਮ ਰਹੀਮ ਨੂੰ ਪਹਿਲੀ ਵਾਰ ਆਪਣੀ ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਦਿੱਤੀ ਗਈ, ਜੋ ਹਸਪਤਾਲ ਵਿੱਚ ਦਾਖਲ ਸੀ।
21 ਮਈ, 2021: ਉਸਨੂੰ ਆਪਣੀ ਮਾਂ ਨੂੰ ਮਿਲਣ ਲਈ ਦੂਜੀ ਵਾਰ 12 ਘੰਟੇ ਦੀ ਪੈਰੋਲ ਦਿੱਤੀ ਗਈ।
7 ਫਰਵਰੀ, 2022: ਡੇਰਾ ਮੁਖੀ ਨੂੰ ਉਸਦੇ ਪਰਿਵਾਰ ਨੂੰ ਮਿਲਣ ਲਈ 21 ਦਿਨਾਂ ਦੀ ਫਰਲੋ ਦਿੱਤੀ ਗਈ।
ਜੂਨ 2022: ਉਸਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ। ਉਸਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਭੇਜ ਦਿੱਤਾ ਗਿਆ।
14 ਅਕਤੂਬਰ, 2022: ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ। ਉਹ ਬਾਗਪਤ ਆਸ਼ਰਮ ਵਿੱਚ ਰਿਹਾ ਅਤੇ ਇਸ ਸਮੇਂ ਦੌਰਾਨ ਸੰਗੀਤ ਵੀਡੀਓ ਜਾਰੀ ਕੀਤੇ।
21 ਜਨਵਰੀ, 2023: ਉਸਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ। ਉਹ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ‘ਤੇ ਸ਼ਾਮਲ ਹੋਣ ਲਈ ਜੇਲ੍ਹ ਤੋਂ ਬਾਹਰ ਆਇਆ ਸੀ।
20 ਜੁਲਾਈ, 2023: ਉਹ 30 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ।
21 ਨਵੰਬਰ, 2023: ਰਾਮ ਰਹੀਮ 21 ਦਿਨਾਂ ਦੀ ਪੈਰੋਲ ‘ਤੇ ਬਾਗਪਤ ਆਸ਼ਰਮ ਗਿਆ ਸੀ।
19 ਜਨਵਰੀ, 2024: ਉਹ 50 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਸੀ।
13 ਅਗਸਤ, 2024: ਉਹ ਹਰਿਆਣਾ ਪੁਲਿਸ ਦੀ ਸੁਰੱਖਿਆ ਹੇਠ 21 ਦਿਨਾਂ ਦੀ ਪੈਰੋਲ ‘ਤੇ ਬਾਗਪਤ ਆਸ਼ਰਮ ਗਿਆ ਸੀ।
2 ਅਕਤੂਬਰ, 2024: ਰਾਮ ਰਹੀਮ ਨੂੰ 20 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਉਸਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਸਖ਼ਤ ਸੁਰੱਖਿਆ ਹੇਠ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਲਿਜਾਇਆ ਗਿਆ ਸੀ।
28 ਜਨਵਰੀ, 2025: ਉਸਨੂੰ ਗੁਪਤ ਰੂਪ ਵਿੱਚ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਉਸਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਇਸ ਸਮੇਂ ਦੌਰਾਨ, ਉਸਨੇ ਸੀਸਾ ਡੇਰੇ ਵਿੱਚ 10 ਦਿਨ ਅਤੇ ਬਾਗਪਤ ਆਸ਼ਰਮ ਵਿੱਚ 20 ਦਿਨ ਬਿਤਾਏ।
9 ਅਪ੍ਰੈਲ, 2025: 21 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਰਿਹਾਅ।
5 ਅਗਸਤ, 2025 : 40 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਰਿਹਾਅ।
3 ਜਨਵਰੀ, 2026: 40 ਦਿਨਾਂ ਦੀ ਪੈਰੋਲ ਦਿੱਤੀ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















