– ਕਈ ਆਪ ਪਾਰਟੀ ਲੀਡਰ ਕਾਂਗਰਸ ਪਾਰਟੀ ਵਿੱਚ ਸ਼ਾਮਲ
ਪਟਿਆਲ, 2 ਮਈ- ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਵਲੋਂ ਅੱਜ ਨਾਭਾ ਹਲਕੇ ਦੇ ਪਿੰਡ ਕੱਲਰਮਾਜਰੀ, ਛੀਟਾਂ ਵਾਲਾ, ਥੂਹੀ ਅਤੇ ਨਾਭਾ ਦਾ ਤੂਫਾਨੀ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਕਿ ਆਮ ਆਦਮੀ ਪਾਰਟੀ ਦੇ ਕਈਂ ਸਰਗਰਮ ਆਗੂ ਆਪ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜਿਹਨਾਂ ਵਿੱਚ ਪਿੰਡ ਨਿਰਵਾਣਾ ਦੇ ਆਪ ਪਾਰਟੀ ਦੇ ਆਹੱਦੇਦਾਰ ਸਤਿਗੁਰ ਸਿੰਘ ਅਤੇ ਦਿੱਤੂਪੁਰ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਰੋਡਾ ਜੋ ਆਪ ਪਾਰਟੀ ਨੂੰ ਛੱਡ ਕੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਸਿੰਘ ਰਾਮਗੜ੍ਹ, ਦੀਪਕ ਬਾਠ, ਗੁਰਪ੍ਰੀਤ ਸਿੰਘ, ਨਛਿੱਤਰ ਸਿੰਘ ਪ੍ਰਧਾਨ ਗੁਰੂਦੁਆਰਾ ਦਿੱਤੂਪੁਰ, ਜਸਵੰਤ ਬਿੱਲੂ ਅਤੇ ਲਖਵਿੰਦਰ ਸਿੰਘ ਨੰਬਰਦਾਰ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ਪਰਨੀਤ ਕੌਰ ਨੇ ਨਵੇਂ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਹਮੇਸ਼ਾਂ ਹੀ ਮਿਹਨਤੀ ਅਤੇ ਇਮਾਨਦਾਰ ਆਗੂਆਂ ਨੂੰ ਪੂਰਾ ਮਾਣ ਅਤੇ ਸਤਿਕਾਰ ਮਿਲਿਆ ਹੈ ਅਤੇ ਨਵੇਂ ਆਗੂਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਹੋਰ ਮਜਬੂਤ ਹੋ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਾ ਹੀ ਪੰਜਾਬ ਦੇ ਹਿਤੈਸ਼ੀ ਰਹੇ ਹਨ ਅਤੇ ਉਹਨਾ ਨੇ ਹਮੇਸ਼ਾ ਪੰਜਾਬ ਦੇ ਹਿੱਤਾ ਦੀ ਰਾਖੀ ਕੀਤੀ ਹੈ। ਉਹਨਾ ਅੱਗੇ ਕਿਹਾ ਕਿ ਸਮੁੱਚੇ ਨਾਭਾ ਹਲਕੇ ਵਿਚੋਂ ਪਰਨੀਤ ਕੌਰ ਨੂੰ ਵੱਡੀ ਲੀਡ ਨਾਲ ਜਤਾਇਆ ਜਾਵੇਗਾ ਅਤੇ ਐਮ.ਪੀ. ਫੰਡ ਦੀਆਂ ਗਰਾਟਾਂ ਨਾਲ ਸਮੁੱਚੇ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਝੜੀ ਲੱਗੇਗੀ। ਇਸ ਮੌਕੇ ਮਹੰਤ ਹਰਵਿੰਦਰ ਸਿੰਘ ਖਨੌੜਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਇਲਾਵਾ ਸਮੁੱਚੇ ਪਿੰਡਾਂ ਦੇ ਕਾਂਗਰਸੀ ਪੰਚ, ਸਰਪੰਚ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਫੋਟੇ ਕੈਪਸ਼ਨ- ਪਰਨੀਤ ਕੌਰ, ਸਾਧੂ ਸਿੰਘ ਧਰਮਸੋਤ ਵੱਖ-ਵੱਖ ਪਿੰਡਾਂ ਵਿੱਚ ਕਾਂਗਰਸ ਦੀਆਂ ਭਰਵੀਂਆਂ ਮੀਟਿੰਗਾਂ ਦੌਰਾਨ।