ਗੁਰਦਾਸਪੁਰ, 2 ਮਈ – ਲੋਕ ਸਭਾ ਚੋਣਾਂ ਲਈ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵੱਲੋਂ ਅੱਜ ਇੱਥੇ ਰੋਡ ਸ਼ੋਅ ਕੀਤਾ ਗਿਆ, ਜਿਸ ਵਿਚ ਉਹਨਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਵੱਡੀ ਗਿਣਤੀ ਵਿਚ ਲੋਕ ਸੰਨੀ ਦਿਓਲ ਨੂੰ ਦੇਖਣ ਲਈ ਪਹੁੰਚੇ ਅਤੇ ਸੰਨੀ ਦਿਓਲ ਨੇ ਸਭ ਦਾ ਧੰਨਵਾਦ ਵੀ ਕੀਤਾ।
ਇਸ ਦੌਰਾਨ ਸੰਨੀ ਦਿਓਲ ਦੇ ਨਾਲ ਉਸ ਦਾ ਭਰਾ ਬੌਬੀ ਦਿਓਲ ਵੀ ਮੌਜੂਦ ਸੀ, ਜਿਹਨਾਂ ਨੇ ਇਕ ਵਾਹਨ ਵਿਚ ਸਵਾਰ ਹੋ ਕੇ ਰੋਡ ਸ਼ੋਅ ਕੀਤਾ।
ਆਪਣੇ ਇਸ ਰੋਡ ਸ਼ੋਅ ਤੋਂ ਪਹਿਲਾਂ ਸੰਨੀ ਦਿਓਲ ਨੇ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਇਲਾਵਾ ਸੰਨੀ ਦਿਓਲ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਵੀ ਨਤਮਸਤਕ ਹੋਏ।