ਕਿਹਾ – ਹਰਸਿਮਰਤ ਬਾਦਲ ਬਠਿੰਡੇ ਲਈ ਇਮਾਨਦਾਰ ਹੁੰਦੀ ਤਾਂ ਕਿਸਾਨਾਂ ਲਈ ਕੋਲਡ ਸਟੋਰ ਬਣਾਉਦੀ
ਮਾਨਸਾ, 1 ਮਈ (ਵਿਸ਼ਵ ਵਾਰਤਾ)- ਸਾਬਕਾ ਸੰਸਦੀ ਸਕੱਤਰ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬਾਦਲਾਂ ਦੇ ਰਾਜ ਦੌਰਾਨ ਜਥੇਦਾਰਾਂ ਨੇ ਗੁਰਦੁਆਰਿਆਂ ਦੇ ਪੈਸੇ ਨਹੀਂ ਛੱਡੇ ਅਤੇ ਇਹ ਲੋਕਾਂ ਦਾ ਦਸਵਾਂ ਦਸੌਧ ਵੀ ਖਾ ਗਏ, ਜਿਸ ਕਰਕੇ ਇਨ੍ਹਾਂ ਤੋਂ ਪੰਜਾਬ ਦੇ ਵਿਕਾਸ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਮੰਚ ਤੋਂ ਦੋਸ਼ ਲਾਇਆ ਕਿ ਅਕਾਲੀਆਂ ਨੇ ਸ਼ਰੇਆਮ ਝੂਠ ਬੋਲਕੇ ਪੰਜਾਬ ਦੀ ਜਨਤਾ ਨੂੰ 10 ਸਾਲ ਲੁੱਟਿਆ ਅਤੇ ਕੁੱਟਿਆ ਹੈ। ਉਹ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੇ ਹੱਕ ਵਿਚ ਬਰੇਟਾ, ਬੁਢਲਾਡਾ ਅਤੇ ਮਾਨਸਾ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਆਪਣੀ ਧੂੰਆਂ—ਧਾਰ ਤਕਰੀਰ ਦੌਰਾਨ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਜਾਗਦੀ ਦੀ ਜਮੀਰ ਨਾਲ ਵੋਟਾਂ ਪਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਜੇ ਬਠਿੰਡਾ ਖੇਤਰ ਲਈ ਵਿਕਾਸ ਸਬੰਧੀ ਇਮਾਨਦਾਰ ਹੁੰਦੇ ਤਾਂ ਕਿਸਾਨ ਦੀ ਫਸਲ ਦੀ ਸਾਂਭ—ਸੰਭਾਲ ਲਈ ਇਕ ਵੱਡਾ ਕੋਲਡ ਸਟੋੋਰ ਇਸ ਇਲਾਕੇ ਵਿਚ ਸਥਾਪਤ ਕਰਦੇ, ਪ੍ਰੰਤੂ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਵਿਕਾਸ ਵੱਲ ਹੀ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲਾਂ ਦਾ ਵਿਕਾਸ ਭੂ—ਮਾਫੀਆਂ, ਟਰਾਂਸਪੋਰਟ, ਹੋਟਲ ਬਿਜਨੈਸ, ਕੇਬਲ ਮਾਫੀਆ, ਰੇਤ ਮਾਫੀਆਂ ਤੇ ਕਬਜ਼ਾਂ ਕਰਕੇ ਆਪਣੀ ਜਾਇਦਾਦ ਵਿੱਚ ਅਥਾਹ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਗ ਚੁੱਕੇ ਹਨ, ਹੁਣ ਬਾਦਲਾਂ ਦੀ ਚਾਪਲੂਸੀ ਅਤੇ ਗਿੱਦੜ—ਭਬੂਕੀਆਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ *ਤੇ ਬੋਲਦਿਆਂ ਕਿਹਾ ਕਿ ਜਿੰਨ੍ਹਾਂ ਦੇ ਰਾਜ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਕੇ ਗਲੀਆਂ ਵਿੱਚ ਸੂਟੇ ਗਏ, ਉਨ੍ਹਾਂ ਨੂੰ ਪੰਜਾਬ ਦੀ ਜਨਤਾ ਕਦੇ ਵੀ ਮਾਫ ਨਹੀਂ ਕਰੇਗੀ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ *ਤੇ ਹਮਲਾ ਕਰਦਿਆਂ ਹਰ ਗਰੀਬ ਦੇ ਖਾਤੇ ਵਿੱਚ 15 ਲੱਖ Wਪਏ ਦੇਣ ਦੇ ਕੀਤੇ ਵਾਅਦਿਆਂ ਨੂੰ ਪੂਰਾ ਕੀ ਕਰਨਾ ਸੀ, ਸਗੋਂ ਲੋਕਾਂ ਦੇ ਖਾਤਿਆਂ ਵਿੱਚ ਜਮ੍ਹਾਂ ਪੈਸੇ ਵੀ ਬੈਕਾ ਵਾਲਿਆਂ ਨੇ ਆਪਣੇ ਖਰਚਿਆਂ ਵਿੱਚ ਵਰਤ ਲਏ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਿੱਛੋਂ ਭਾਵੇਂ ਪੰਜਾਬ ਵਿਚੋਂ ਅਕਾਲੀ ਦਲ ਲਗਭਗ ਖਤਮ ਹੋ ਗਿਆ ਸੀ ਅਤੇ ਹੁਣ ਸੰਸਦੀ ਚੋਣਾਂ ਤੋਂ ਬਾਅਦ ਅਕਾਲੀ ਦਲ ਰਿਹਾ—ਸਿਹਾ ਅਸਰ ਵੀ ਬਿਲਕੁਲ ਖਤਮ ਹੋ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਮਨੋਜ਼ ਬਾਲਾ ਬਾਂਸਲ, ਮੰਗਤ ਰਾਏ ਬਾਂਸਲ, ਗੁਰਪ੍ਰੀਤ ਕੌਰ ਗਾਗੋਵਾਲ, ਰਣਜੀਤ ਕੌਰ ਭੱਟੀ, ਖੇਮ ਸਿੰਘ ਜਟਾਣਾ, ਤੀਰਥ ਸਿੰਘ ਸਵੀਟੀ, ਭੋਲਾ ਸਿੰਘ ਹਸਨਪੁਰ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਸੰਬੋਧਨ ਕਰਦੇ ਹੋਏ ਨਵਜੋਤ ਕੌਰ ਸਿੱਧੂ ਅਤੇ ਮੰਚ *ਤੇ ਬੈਠੇ ਹੋਰ ਕਾਂਗਰਸੀ ਆਗੂ।