ਛੇ ਦਿਨ ਬੰਦ ਰਹੇਗਾ ਦੇਸ਼ ਦਾ ਸਭ ਤੋਂ ਵੱਡਾ Bank! 23 ਤੋਂ 28 ਮਈ ਤੱਕ ਨਹੀਂ ਹੋਵੇਗਾ ਕੰਮਕਾਜ?
ਚੰਡੀਗੜ੍ਹ, 22 ਮਈ 2026 (ਵਿਸ਼ਵ ਵਾਰਤਾ): ਭਾਰਤੀ ਸਟੇਟ ਬੈਂਕ (SBI) ਦੇ ਗਾਹਕਾਂ ਲਈ ਅਹਿਮ ਖਬਰ ਹੈ। 23 ਮਈ, 2026 ਤੋਂ ਬੈਂਕ ਦੀਆਂ ਸ਼ਾਖਾਵਾਂ ਲਗਾਤਾਰ ਛੇ ਦਿਨਾਂ ਤੱਕ ਬੰਦ ਰਹਿ ਸਕਦੀਆਂ ਹਨ।
ਐੱਸ.ਬੀ.ਆਈ. ਦੀਆਂ ਸ਼ਾਖਾਵਾਂ ਵੀਕੈਂਡ (ਸ਼ਨੀਵਾਰ-ਐਤਵਾਰ), ਪ੍ਰਸਤਾਵਿਤ ਦੋ-ਰੋਜ਼ਾ ਹੜਤਾਲ ਅਤੇ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਈਦ-ਉਲ-ਅਜ਼ਹਾ (ਬਕਰੀਦ) ਲਈ ਐਲਾਨੀ ਗਈ ਦੋ ਦਿਨਾਂ ਦੀ ਛੁੱਟੀ ਕਾਰਨ ਛੇ ਦਿਨਾਂ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ। ਆਰ.ਬੀ.ਆਈ. ਦੇ ਛੁੱਟੀਆਂ ਦੇ ਕੈਲੰਡਰ ਅਨੁਸਾਰ, ਜੰਮੂ-ਕਸ਼ਮੀਰ ਵਿੱਚ ਬਕਰੀਦ (27 ਅਤੇ 28 ਮਈ) ਦੇ ਮੌਕੇ ‘ਤੇ ਬੈਂਕ ਦੋ ਦਿਨਾਂ ਤੱਕ ਬੰਦ ਰਹਿਣਗੇ।
ਦੱਸ ਦਈਏ ਕਿ ਐੱਸ.ਬੀ.ਆਈ. ਬੈਂਕ ਦੀਆਂ ਸ਼ਾਖਾਵਾਂ 23 ਅਤੇ 24 ਮਈ ਨੂੰ ਇਸ ਲਈ ਬੰਦ ਰਹਿਣਗੀਆਂ ਕਿਉਂਕਿ 23 ਮਈ ਨੂੰ ਸ਼ਨੀਵਾਰ ਅਤੇ 24 ਮਈ ਨੂੰ ਐਤਵਾਰ ਹੈ। ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ।
25-26 ਮਈ, 2026 (ਸੋਮਵਾਰ ਅਤੇ ਮੰਗਲਵਾਰ) ਨੂੰ ਐੱਸ.ਬੀ.ਆਈ. ਸਟਾਫ਼ ਫੈਡਰੇਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਇੱਕ ਪ੍ਰਸਤਾਵਿਤ ਹੜਤਾਲ ਦਾ ਨੋਟਿਸ ਦਿੱਤਾ ਹੈ। ਇਸ ਲਈ ਇਹ ਦੋ ਦਿਨ ਹੜਤਾ ਕਾਰਨ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਰਹਿ ਸਕਦਾ ਹੈ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























