IPL 2026: ਅੱਜ ਬੈਂਗਲੁਰੂ ਅਤੇ ਹੈਦਰਾਬਾਦ ਵਿਚਾਲੇ ਹੋਵੇਗਾ ਮੁਕਾਬਲਾ
ਚੰਡੀਗੜ੍ਹ; 21 ਮਈ: ਆਈਪੀਐਲ 2026 ਵਿੱਚ, ਮੌਜੂਦਾ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਅਤੇ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਦੀਆਂ ਟੀਮਾਂ ਸ਼ੁੱਕਰਵਾਰ ਨੂੰ ਇੱਕ ਦੂਜੇ ਨਾਲ ਭਿੜਨਗੀਆਂ। ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਦੀ ਨਜ਼ਰ ਅੰਕ ਸੂਚੀ ਵਿੱਚ ਟਾਪ-2 ਵਿੱਚ ਰਹਿਣ ਲਈ ਹੋਵੇਗੀ। RCB ਇਸ ਸਮੇਂ 18 ਅੰਕਾਂ ਅਤੇ +1.065 ਦੀ ਸਰਵੋਤਮ ਨੈੱਟ ਰਨ ਰੇਟ (NRR) ਨਾਲ ਸਿਖਰ ‘ਤੇ ਹੈ। ਜੇਕਰ ਉਹ ਸ਼ੁੱਕਰਵਾਰ ਨੂੰ ਜਿੱਤ ਜਾਂਦੇ ਹਨ ਤਾਂ ਬੈਂਗਲੁਰੂ ਦੀ ਨੰਬਰ-1 ਦੀ ਸਥਿਤੀ ਪੱਕੀ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਫਾਈਨਲ ‘ਚ ਪਹੁੰਚਣ ਦੇ ਦੋ ਮੌਕੇ ਹੋਣਗੇ।
ਸਨਰਾਈਜ਼ਰਜ਼ ਹੈਦਰਾਬਾਦ 13 ਮੈਚਾਂ ‘ਚ 16 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਉਨ੍ਹਾਂ ਦੇ ਅੰਕ ਗੁਜਰਾਤ ਟਾਈਟਨਸ ਦੇ ਬਰਾਬਰ ਹਨ, ਪਰ ਘੱਟ ਨੈੱਟ ਰਨ ਰੇਟ ਕਾਰਨ ਉਹ ਪਿੱਛੇ ਹਨ। ਹੈਦਰਾਬਾਦ ਦੀ ਨੈੱਟ ਰਨ ਰੇਟ +0.350 ਅਤੇ ਗੁਜਰਾਤ ਦੀ +0.400 ਹੈ। ਟਾਪ-2 ‘ਚ ਪਹੁੰਚਣ ਲਈ ਹੈਦਰਾਬਾਦ ਨੂੰ ਆਰਸੀਬੀ ਨੂੰ ਵੱਡੇ ਫਰਕ ਨਾਲ ਹਰਾਉਣਾ ਹੋਵੇਗਾ।
ਆਈਪੀਐਲ ਵਿੱਚ ਦੋਵੇਂ ਟੀਮਾਂ 26 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। SRH ਨੇ 13 ਮੈਚ ਜਿੱਤੇ ਹਨ ਅਤੇ RCB ਨੇ 12 ਮੈਚ ਜਿੱਤੇ ਹਨ। ਇੱਕ ਮੈਚ ਟਾਈ ਰਿਹਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। 28 ਮਾਰਚ ਨੂੰ ਬੈਂਗਲੁਰੂ ਵਿੱਚ ਖੇਡੇ ਗਏ ਮੈਚ ਵਿੱਚ, RCB ਨੇ SRH ਨੂੰ 6 ਵਿਕਟਾਂ ਨਾਲ ਹਰਾਇਆ ਸੀ।
ਦੋਵਾਂ ਟੀਮਾਂ ਦੀ ਸੰਭਾਵੀ ਪਲੇਇੰਗ: ਰਾਇਲ ਚੈਲੇਂਜਰਜ਼ ਬੈਂਗਲੁਰੂ: ਰਜਤ ਪਾਟੀਦਾਰ (ਕਪਤਾਨ), ਵਿਰਾਟ ਕੋਹਲੀ, ਦੇਵਦੱਤ ਪਡਿਕਲ, ਵੈਂਕਟੇਸ਼ ਅਈਅਰ, ਟਿਮ ਡੇਵਿਡ, ਜਿਤੇਸ਼ ਸ਼ਰਮਾ (ਵਿਕੇਟ), ਰੋਮਾਰੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਰਸੀਖ ਸਲਾਮ, ਜੋਸ਼ ਹੇਜ਼ਲਵੁੱਡ, ਜੈਕਬ ਡਫੀ।
ਸਨਰਾਈਜ਼ਰਜ਼ ਹੈਦਰਾਬਾਦ: ਪੈਟ ਕਮਿੰਸ (ਕਪਤਾਨ), ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ (ਵਿਕਟਕੀਪਰ), ਹੇਨਰਿਕ ਕਲਾਸੇਨ, ਸਲਿਲ ਅਰੋੜਾ, ਆਰ ਸਮਰਨ, ਨਿਤੀਸ਼ ਕੁਮਾਰ ਰੈੱਡੀ, ਸ਼ਿਵਾਂਗ ਕੁਮਾਰ, ਈਸ਼ਾਨ ਮਲਿੰਗਾ, ਸਾਕਿਬ ਹੁਸੈਨ, ਪ੍ਰਫੁੱਲਾ ਹਿੰਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























