IPL 2026: ਹੈਦਰਾਬਾਦ ਨੇ ਚੇਨਈ ਨੂੰ ਹਰਾ ਕੇ ਪਲੇਆਫ ਵਿੱਚ ਜਗ੍ਹਾ ਕੀਤੀ ਪੱਕੀ
– ਆਖਰੀ ਚੌਥੇ ਸਥਾਨ ਲਈ ਲੜਾਈ ਪੰਜਾਬ, ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ
ਨਵੀਂ ਦਿੱਲੀ, 19 ਮਈ 2026: ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐਲ 2026 ਇੱਕ ਮੈਚ ਵਿੱਚ ਚੇਨਈ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪਲੇਆਫ ‘ਚ ਜਗ੍ਹਾ ਪੱਕੀ ਕਰ ਲਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ‘ਤੇ 180 ਦੌੜਾਂ ਬਣਾਈਆਂ। ਜਵਾਬ ਵਿੱਚ, ਹੈਦਰਾਬਾਦ ਨੇ ਈਸ਼ਾਨ ਕਿਸ਼ਨ ਦੀ ਸ਼ਾਨਦਾਰ 70 ਦੌੜਾਂ ਦੀ ਪਾਰੀ ਦੀ ਬਦੌਲਤ 19 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ ਟੀਚਾ ਪ੍ਰਾਪਤ ਕਰ ਲਿਆ।
ਹੁਣ ਤੱਕ, ਰਾਇਲ ਚੈਲੇਂਜਰਜ਼ ਬੰਗਲੌਰ, ਗੁਜਰਾਤ ਟਾਈਟਨਜ਼ ਅਤੇ ਹੈਦਰਾਬਾਦ ਪਲੇਆਫ ਲਈ ਕੁਆਲੀਫਾਈ ਕਰ ਚੁੱਕੇ ਹਨ। ਇਸ ਦੌਰਾਨ, ਚੌਥੇ ਸਥਾਨ ਲਈ ਮੁਕਾਬਲਾ ਬਹੁਤ ਰੋਮਾਂਚਕ ਹੋ ਗਿਆ ਹੈ। ਪੰਜਾਬ ਕਿੰਗਜ਼ ਇਸ ਸਮੇਂ ਚੌਥੇ ਸਥਾਨ ‘ਤੇ ਹੈ, ਲਗਾਤਾਰ ਛੇ ਮੈਚ ਹਾਰ ਚੁੱਕਾ ਹੈ। ਆਖਰੀ ਚੌਥੇ ਸਥਾਨ ਲਈ ਲੜਾਈ ਪੰਜਾਬ, ਰਾਜਸਥਾਨ ਰਾਇਲਜ਼, ਦਿੱਲੀ ਕੈਪੀਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਜਾਰੀ ਹੈ। ਰਾਜਸਥਾਨ ਇਸ ਵਿੱਚ ਸਭ ਤੋਂ ਵਧੀਆ ਸਥਿਤੀ ਵਿੱਚ ਹੈ ਕਿਉਂਕਿ ਉਸਦੇ ਦੋ ਮੈਚ ਬਾਕੀ ਹਨ ਅਤੇ ਉਹ 16 ਅੰਕਾਂ ਤੱਕ ਪਹੁੰਚ ਸਕਦਾ ਹੈ। ਜਦੋਂ ਕਿ ਪੰਜਾਬ, ਦਿੱਲੀ ਕੈਪੀਟਲਜ਼, ਚੇਨਈ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦਾ ਸਿਰਫ ਇੱਕ-ਇੱਕ ਮੈਚ ਬਾਕੀ ਹੈ। ਹਾਲਾਂਕਿ, ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰ ਜਾਇੰਟਸ ਇਸ ਸੀਜ਼ਨ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ।
ਚੇਨਈ ਅਤੇ ਦਿੱਲੀ ਇੱਥੋਂ ਵੱਧ ਤੋਂ ਵੱਧ 14 ਅੰਕਾਂ ਤੱਕ ਪਹੁੰਚ ਸਕਦੇ ਹਨ, ਜਦੋਂ ਕਿ ਪੰਜਾਬ ਅਤੇ ਕੋਲਕਾਤਾ 15 ਅੰਕਾਂ ਤੱਕ ਪਹੁੰਚ ਸਕਦੇ ਹਨ। ਰਾਜਸਥਾਨ ਦੇ ਦੋ ਮੈਚ ਬਾਕੀ ਹਨ, ਜਿਸਦੇ 12 ਅੰਕ ਹਨ। ਰਾਜਸਥਾਨ ਆਪਣੇ ਬਾਕੀ ਦੋਵੇਂ ਮੈਚ ਜਿੱਤ ਕੇ 16 ਅੰਕਾਂ ਤੱਕ ਪਹੁੰਚ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















