ਸਵੀਡਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ; ਹੋਇਆ ਸ਼ਾਨਦਾਰ ਸਵਾਗਤ
– ਗ੍ਰਿਪੇਨ ਲੜਾਕੂ ਜਹਾਜ਼ਾਂ ਨੇ ਅਸਮਾਨ ‘ਚ ਬਣਾਇਆ ਸੁਰੱਖਿਆ ਘੇਰਾ
ਨਵੀ ਦਿੱਲੀ, 17 ਮਈ 2026 (ਵਿਸ਼ਵ ਵਾਰਤਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੀਡਨ ਪਹੁੰਚ ਚੁੱਕੇ ਹਨ। ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਹਜਲਮਾਰ ਕ੍ਰਿਸਟਰਸਨ ਨੇ ਹਵਾਈ ਅੱਡੇ ‘ਤੇ ਪੀਐਮ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਭਾਰਤ ਅਤੇ ਯੂਰਪ ਵਿਚਾਲੇ ਤਕਨੀਕੀ, ਰਣਨੀਤਕ ਅਤੇ ਆਰਥਿਕ ਸਾਂਝੇਦਾਰੀ ਤੇਜ਼ੀ ਨਾਲ ਮਜ਼ਬੂਤ ਹੋ ਰਹੀ ਹੈ।
ਸਵੀਡਨ ਦੇ ਏਅਰਸਪੇਸ ਵਿੱਚ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਸਵੀਡਨ ਦੇ ਲੜਾਕੂ ਜੈੱਟ ਨੇ ਐਸਕਾਰਟ ਕੀਤਾ । ਪੀਐਮ ਮੋਦੀ ਇਸ ਦੌਰਾਨ ਆਪਣੇ ਸਵੀਡਿਸ਼ ਹਮਰੁਤਬਾ ਉਲਫ ਕ੍ਰਿਸਟਰਸਨ ਨਾਲ ਦੁਵੱਲੀ ਗੱਲਬਾਤ ਕਰਨਗੇ, ਜਿਸ ਵਿੱਚ ਵਪਾਰ , ਆਰਟੀਫੀਸ਼ੀਅਲ ਇੰਟੈਲੀਜੈਂਸ (AI), ਰੱਖਿਆ, ਗ੍ਰੀਨ ਟ੍ਰਾਂਜ਼ਿਸ਼ਨ, ਸਪੇਸ, ਉੱਭਰ ਰਹੀਆਂ ਤਕਨੀਕਾਂ ਅਤੇ ਸਟਾਰਟਅੱਪਸ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























