IPL 2026 : KKR vs GT: ਗੁਜਰਾਤ ਟਾਈਟਨਸ ਨੇ ਜਿੱਤਿਆ Toss
– ਜਾਣੋ ਜੀਟੀ ਨੇ ਕੀ ਲਿਆ ਫੈਸਲਾ
ਨਵੀ ਦਿੱਲੀ, 16 ਮਈ 2026 (ਵਿਸ਼ਵ ਵਾਰਤਾ ): ਇੰਡੀਅਨ ਪ੍ਰੀਮੀਅਰ ਲੀਗ (IPL) ਦੇ 19ਵੇਂ ਸੀਜ਼ਨ ਦਾ 60ਵਾਂ ਲੀਗ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨਜ਼ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਗੁਜਰਾਤ ਟਾਈਟਨਸ ਦੀ ਟੀਮ ਵਿਚਾਲੇ ਖੇਡਿਆ ਜਾ ਰਿਹਾ ਹੈ, ਜਿਸ ਵਿੱਚ ਗੁਜਰਾਤ ਟਾਈਟਨਸ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਗੁਜਰਾਤ ਟਾਈਟਨਸ ਨੇ ਇਸ ਮੈਚ ਲਈ ਆਪਣੀ ਪਲੇਇੰਗ 11 ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਜਦਕਿ ਕੇਕੇਆਰ ਦੀ ਪਲੇਇੰਗ 11 ਵਿੱਚ ਵਰੁਣ ਚੱਕਰਵਰਤੀ ਦੀ ਵਾਪਸੀ ਹੋਈ ਹੈ। ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਕਿਹਾ, “ਪਿੱਚ ‘ਤੇ ਥੋੜ੍ਹੀ ਨਮੀ ਹੈ, ਇਸ ਲਈ ਪਹਿਲਾਂ ਗੇਂਦਬਾਜ਼ੀ ਕਰਾਂਗੇ।
ਉਨ੍ਹਾਂ ਕਿਹਾ ਕਿ “ਉਮੀਦ ਹੈ ਕਿ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਬਿਹਤਰ ਹੋਵੇਗੀ। ਸਾਡੀ ਗੇਂਦਬਾਜ਼ੀ ਯੂਨਿਟ ਇਸ ਸੀਜ਼ਨ ਸ਼ਾਨਦਾਰ ਰਹੀ ਹੈ ਅਤੇ ਲਗਾਤਾਰ ਪੰਜ ਜਿੱਤਾਂ ਵਿੱਚ ਉਸਦਾ ਵੱਡਾ ਯੋਗਦਾਨ ਹੈ। ਜੇਕਰ ਚੈਂਪੀਅਨ ਬਣਨਾ ਹੈ ਤਾਂ ਬੋਲਿੰਗ ਅਟੈਕ ਦਾ ਫਾਰਮ ਵਿੱਚ ਹੋਣਾ ਜ਼ਰੂਰੀ ਹੈ। ਅਸੀਂ ਕਿਸੇ ਵੀ ਟੀਮ ਨੂੰ ਹਲਕੇ ਵਿੱਚ ਨਹੀਂ ਲੈ ਰਹੇ। ਕੋਸ਼ਿਸ਼ ਅਗਲੇ ਦੋਵੇਂ ਮੈਚ ਜਿੱਤ ਕੇ ਟੌਪ-2 ਵਿੱਚ ਬਣੇ ਰਹਿਣ ਦੀ ਹੈ। ਟੌਪ-2 ਵਿੱਚ ਰਹਿਣ ਨਾਲ ਇੱਕ ਵਾਧੂ ਮੌਕਾ ਮਿਲਦਾ ਹੈ। ਅੱਜ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























