National: ਸਰਕਾਰ ਨੇ ‘Chrome’ ਬ੍ਰਾਊਜ਼ਰ ਨੂੰ ਲੈ ਕੇ ਜਾਰੀ ਕੀਤੀ ਚੇਤਾਵਨੀ, ਪੜ੍ਹੋ ਵੇਰਵਾ
ਨਵੀਂ ਦਿੱਲੀ, 16 ਮਈ 2026: ਭਾਰਤ ਦੀ ਸਾਇਬਰ ਸੁਰੱਖਿਆ ਏਜੰਸੀ CERT-In ਨੇ Google Chrome ਬ੍ਰਾਊਜ਼ਰ ਨੂੰ ਲੈ ਕੇ ਹਾਈ-ਰਿਸਕ ਚੇਤਾਵਨੀ ਜਾਰੀ ਕੀਤੀ ਹੈ। ਏਜੰਸੀ ਮੁਤਾਬਕ Chrome ਵਿੱਚ ਕੁਝ ਗੰਭੀਰ ਸੁਰੱਖਿਆ ਖਾਮੀਆਂ ਮਿਲੀਆਂ ਹਨ, ਜਿਨ੍ਹਾਂ ਦਾ ਫਾਇਦਾ ਚੁੱਕ ਕੇ ਹੈਕਰ ਯੂਜ਼ਰ ਦੇ ਸਿਸਟਮ ‘ਤੇ ਕਬਜ਼ਾ ਕਰ ਸਕਦੇ ਹਨ ਜਾਂ ਡਾਟਾ ਚੋਰੀ ਕਰ ਸਕਦੇ ਹਨ। ਚੇਤਾਵਨੀ ਮੁਤਾਬਕ ਪੁਰਾਣੀਆਂ Chrome ਵਰਜਨਾਂ ਵਾਲੇ Windows, macOS ਅਤੇ Linux ਯੂਜ਼ਰ ਵੱਧ ਖਤਰੇ ਵਿੱਚ ਹਨ। ਕੁਝ ਖਾਮੀਆਂ ਦਾ ਦੁਰਪਯੋਗ ਹੈਕਰ ਪਹਿਲਾਂ ਹੀ ਕਰ ਰਹੇ ਹਨ।
ਅਜਿਹੇ ਸਮੇਂ ‘ਚ ਭਾਰਤ ਦੀ ਸਾਇਬਰ ਸੁਰੱਖਿਆ ਏਜੰਸੀ ਨੇ ਕਿਹਾ ਹੈ ਕਿ ਯੂਜ਼ਰ ਤੁਰੰਤ ਆਪਣਾ Chrome ਬ੍ਰਾਊਜ਼ਰ ਅਪਡੇਟ ਕਰਨ। ਇਸ ਲਈ: Chrome ਖੋਲ੍ਹੋ, ਉੱਪਰ ਸੱਜੇ ਕੋਨੇ ‘ਚ ਤਿੰਨ ਡਾਟਸ ‘ਤੇ ਕਲਿੱਕ ਕਰੋ, “Help” → “About Google Chrome” ‘ਤੇ ਜਾਓ, ਜੇ ਅਪਡੇਟ ਹੋਵੇਗੀ ਤਾਂ ਆਟੋਮੈਟਿਕ ਡਾਊਨਲੋਡ ਹੋ ਜਾਵੇਗੀ, ਬ੍ਰਾਊਜ਼ਰ ਰੀਸਟਾਰਟ ਕਰੋ। ਸਾਇਬਰ ਮਾਹਿਰਾਂ ਨੇ ਯੂਜ਼ਰਾਂ ਨੂੰ ਸ਼ੱਕੀ ਲਿੰਕਾਂ ਅਤੇ ਅਣਜਾਣ ਵੈੱਬਸਾਈਟਾਂ ਤੋਂ ਵੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
ਗੂਗਲ ਕਰੋਮ ਦੁਨੀਆ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਬ੍ਰਾਊਜ਼ਰਾਂ ਵਿੱਚੋਂ ਇੱਕ ਹੈ, ਅਤੇ ਭਾਰਤ ਵਿੱਚ ਲੱਖਾਂ ਲੋਕ ਇਸਨੂੰ ਦਫਤਰ ਅਤੇ ਨਿੱਜੀ ਕੰਮ ਲਈ ਵਰਤਦੇ ਹਨ। ਏਜੰਸੀ ਨੇ ਸਾਰੇ ਉਪਭੋਗਤਾਵਾਂ ਨੂੰ ਆਪਣੇ Google Chrome ਬ੍ਰਾਊਜ਼ਰ ਨੂੰ ਤੁਰੰਤ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























