National: ਕੁਦਰਤ ਦਾ ਕਰਿਸ਼ਮਾ: ਔਰਤਾਂ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ, ਸਾਰੇ ਤੰਦਰੁਸਤ
– ਨਾਰਮਲ ਡਿਲੀਵਰੀ ਰਾਹੀਂ ਹੋਏ ਸਾਰੇ ਬੱਚੇ
– ਚਮਤਕਾਰ ਦੇਖ ਡਾਕਟਰ ਵੀ ਹੈਰਾਨ
ਸੰਭਲ, 16 ਮਈ: ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਅਸਮੋਲੀ ਖੇਤਰ ‘ਚ ਇੱਕ ਔਰਤ ਨੇ ਨਾਰਮਲ ਡਿਲੀਵਰੀ ਰਾਹੀਂ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਜਿਨ੍ਹਾਂ ‘ਚ ਦੋ ਲੜਕੇ ਅਤੇ ਦੋ ਲੜਕੀਆਂ ਹਨ। ਚਾਰੇ ਬੱਚੇ ਅਤੇ ਮਾਂ ਪੂਰੀ ਤਰ੍ਹਾਂ ਤੰਦਰੁਸਤ ਹਨ। ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ ਦਾ ਨਾਂਅ ਅਮੀਨਾ ਹੈ ਅਤੇ ਉਹ 31 ਸਾਲ ਦੀ ਹੈ। ਉਸ ਨੇ ਮੁਰਾਦਾਬਾਦ ਦੇ ਮਹਾਵੀਰ ਯੂਨੀਵਰਸਿਟੀ (ਟੀਐਮਯੂ) ਹਸਪਤਾਲ ਵਿੱਚ ਪੰਜ ਦਿਨਾਂ ਦੇ ਅੰਦਰ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਨਾਰਮਲ ਡਿਲੀਵਰੀ 9 ਮਈ ਤੋਂ 14 ਮਈ ਦੇ ਵਿਚਕਾਰ ਹੋਈ ਹੈ।
ਡਾਕਟਰਾਂ ਦੀ ਟੀਮ ਨੇ ਇਸ ਚੁਣੌਤੀਪੂਰਨ ਕੇਸ ਨੂੰ ਸਫਲਤਾਪੂਰਵਕ ਪੂਰਾ ਕੀਤਾ। ਅਮੀਨਾ ਨੂੰ 8 ਮਈ ਨੂੰ ਜਣੇਪੇ ਦਾ ਦਰਦ ਸ਼ੁਰੂ ਹੋਇਆ ਸੀ ਅਤੇ 9 ਮਈ ਨੂੰ, ਉਸਨੇ ਆਪਣੇ ਪਹਿਲੇ ਪੁੱਤਰ ਨੂੰ ਜਨਮ ਦਿੱਤਾ। ਇਸ ਤੋਂ ਬਾਅਦ 14 ਮਈ ਨੂੰ, ਅਮੀਨਾ ਨੂੰ ਦੁਬਾਰਾ ਦਰਦ ਸ਼ੁਰੂ ਹੋਇਆ ਅਤੇ ਉਸ ਨੇ ਇੱਕ ਪੁੱਤਰ ਅਤੇ ਦੋ ਧੀਆਂ ਨੂੰ ਜਨਮ ਦਿੱਤਾ। ਡਾ. ਸ਼ੁਭਰਾ ਅਗਰਵਾਲ, ਡਾ. ਪੂਰਤੀ, ਡਾ. ਰੋਲੀ ਅਤੇ ਡਾ. ਮੋਨਿਕਾ ਦੀ ਮਾਹਰ ਟੀਮ ਨੇ ਇਸ ਬਹੁਤ ਹੀ ਜੋਖਮ ਭਰੇ ਕੇਸ ਦੀ ਨੇੜਿਓਂ ਨਿਗਰਾਨੀ ਕੀਤੀ ਅਤੇ ਸਰਜਰੀ ਤੋਂ ਬਿਨਾਂ ਚਾਰੇ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਜਨਮ ਦਿੱਤਾ।
ਡਾਕਟਰਾਂ ਅਨੁਸਾਰ ਇਹ ਬਹੁਤ ਹੀ ਦੁਰਲੱਭ ਮੈਡੀਕਲ ਮਾਮਲਾ ਹੈ। ਮਾਂ ਅਤੇ ਚਾਰੇ ਨਵਜਨਮੇ ਬੱਚਿਆਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























