Hoshiarpur : ਡੂੰਘੇ ਬੋਰਵੈੱਲ ਵਿੱਚ ਡਿੱਗਿਆ 3 ਸਾਲਾਂ ਬੱਚਾ; ਬਚਾਅ ਕਾਰਜ ਜਾਰੀ
ਹੁਸ਼ਿਆਰਪੁਰ , 15 ਮਈ (ਵਿਸ਼ਵ ਵਾਰਤਾ): ਹੁਸ਼ਿਆਰਪੁਰ ਦੇ ਪਿੰਡ ਭੇਖੋਵਾਲ ਵਿੱਚ 3 ਸਾਲ ਦਾ ਬੱਚਾ ਖੇਡਦੇ ਹੋਏ ਬੋਰਵੈੱਲ ਵਿੱਚ ਡਿੱਗ ਗਿਆ। ਬੱਚੇ ਦੇ ਡਿੱਗਣ ਦਾ ਪਤਾ ਲੱਗਦਿਆਂ ਹੀ ਲੋਕ ਬਚਾਅ ਕਾਰਜ ਲਈ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਹਰਿਆਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਰੇਸਕਿਊ ਟੀਮਾਂ ਨਾਲ ਮਿਲ ਕੇ ਬੱਚੇ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰਵਾਇਆ।
ਲੋਕਾਂ ਨੇ ਦੱਸਿਆ ਕਿ ਇਹ ਘਟਨਾ ਸ਼ਾਮ 4 ਵਜੇ ਤੋਂ ਬਾਅਦ ਦੀ ਹੈ। ਬੱਚਾ ਘਰ ਦੇ ਬਾਹਰ ਖੇਤਾਂ ਵਿੱਚ ਖੇਡ ਰਿਹਾ ਸੀ ਕਿ ਅਚਾਨਕ ਬੋਰਵੈੱਲ ਦੇ ਖੱਡੇ ਵਿੱਚ ਡਿੱਗ ਗਿਆ। ਲੋਕਾਂ ਨੇ ਦੱਸਿਆ ਕਿ ਸ਼ੁਕਰ ਹੈ ਕਿ ਬੱਚਾ ਸਿੱਧਾ ਡਿੱਗਿਆ ਹੈ ਅਤੇ ਅਜੇ ਹਿਲਜੁਲ ਕਰ ਰਿਹਾ ਹੈ। ਉਮੀਦ ਹੈ ਕਿ ਉਸ ਨੂੰ ਸੁਰੱਖਿਅਤ ਬਚਾਅ ਲਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























