Punjab : ਫ਼ਰੀਦਕੋਟ ‘ਚ ਰੰਗਰੇਟਾ ਦਲ ਦੀ ਐਸ.ਸੀ. ਵਿੰਗ ਦੀ ਕਮਾਨ ਹੁਣ ਸਰਬਜੀਤ ਕੌਰ ਧਾਲੀਵਾਲ ਦੇ ਹੱਥ
ਫਰੀਦਕੋਟ, 14 ਮਈ 2026 (ਰਮੇਸ਼ ਸਿੰਘ ਨੰਬਰਦਾਰ ): ਅੱਜ ਆਲ ਇੰਡੀਆ ਰੰਗਰੇਟਾ ਦਲ ਵੱਲੋਂ ਜਿਲਾ ਫਰੀਦਕੋਟ ਦੀ ਐਸ ਸੀ ਵਿੰਗ ਦੀ ਮੀਟਿੰਗ ਹੋਈ। ਜਿਸ ਵਿੱਚ ਐਸ ਸੀ ਵਿੰਗ ਦੀ ਪਹਿਲਾ ਵਾਲੀ ਬਾਡੀ ਸਾਰੀ ਭੰਗ ਕੀਤੀ ਗਈ ਹੈ। ਪੰਜਾਬ ਪ੍ਰਧਾਨ ਆਲ ਇੰਡੀਆ ਰੰਗਰੇਟਾ ਦਲ ਜੋਗਿੰਦਰ ਟਾਈਗਰ ਆਲ ਇੰਡੀਆ ਰੰਗਰੇਟਾ ਦਲ ਚਲ ਰਹੀ ਪਹਿਲਾ ਵਾਲੇ ਜਿਲਾ ਫਰੀਦਕੋਟ ਪ੍ਰਧਾਨ ਵੱਲੋਂ ਦਲ ਪ੍ਰਤੀ ਗਤੀਵਿਧੀਆਂ ਸਹੀ ਨਾ ਹੋਣ ਕਾਰਨ ਬੀਬੀ ਦਲਜੀਤ ਕੌਰ ਨੂੰ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਂਦਾ ਹੈ, ਹੁਣ ਨਵੇਂ ਪ੍ਰਧਾਨ ਬੀਬੀ ਸਰਬਜੀਤ ਕੌਰ ਧਾਲੀਵਾਲ ਨੂੰ ਨਿਯੁਕਤ ਕੀਤਾ ਗਿਆ ਹੈ।
ਸਰਬਜੀਤ ਕੌਰ ਧਾਲੀਵਾਲ ਨੇ ਕਿਹਾ ਕੇ ਦਿਤੀ ਹੋਈ ਜਿੰਮੇਵਾਰੀ ਨੂੰ ਉਹ ਪੂਰੇ ਮਨ ਨਾਲ ਨਿਭਾਉਣਗੇ। ਇਸ ਮੌਕੇ ਜੋਗਿੰਦਰ ਸਿੰਘ ਟਾਈਗਰ ਪੰਜਾਬ ਪ੍ਰਧਾਨ ਆਲ ਇੰਡੀਆ ਰੰਗਰੇਟਾ ਦਲ, ਰਸ਼ਪਾਲ ਸਿੰਘ ਨਾਹਰ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਰੰਗਰੇਟਾ ਦਲ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰੂਪ ਸਿੰਘ, ਜ਼ਿਲ੍ਹਾ ਬਠਿੰਡਾ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਮਲਕੀਤ ਕੌਰ, ਜ਼ਿਲ੍ਹਾ ਸਕੱਤਰ ਆਲ ਇੰਡੀਆ ਰੰਗਰੇਟਾ ਦਲ ਰਮੇਸ਼ ਸਿਘ,, ਬਾਬਾ ਸਰਬਜੀਤ ਸਿੰਘ ਖਾਲਸਾ, ਹਰਨੇਕ ਸਿੰਘ ਖਾਲਸਾ,ਨੀਲਮ, ਸਰਬਜੀਤ ਕੌਰ, ਹਰਜਿੰਦਰ ਸਿੰਘ ਆਦਿ ਹਾਜ਼ਰ ਰਹੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























