Punjab: 22 ਸਾਲਾਂ ਨੌਜਵਾਨ ਦੀ ਮਿਲੀ ਲਾਸ, ਪਰਿਵਾਰ ਨੇ ਕਤਲ ਹੋਣ ਜਤਾਇਆ ਸ਼ੱਕ
– ਮ੍ਰਿਤਕ ਨੌਜਵਾਨ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ
ਗੁਰਦਾਸਪੁਰ, 12 ਮਈ 2026 – (ਹਰਜਿੰਦਰ ਸਿੰਘ ਸੇਖਾ) : ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਅਧਿਐਨ ਆਉਂਦੇ ਪਿੰਡ ਦੇਹੜ ਭੱਠੇ ਨੇੜੇ ਖੇਤਾਂ ਵਿੱਚੋਂ 22 ਸਾਲਾਂ ਨੌਜਵਾਨ ਦੀ ਲਾਸ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਨੌਜਵਾਨ ਦਾ ਕਤਲ ਹੋਣ ਖਦਸ਼ਾ ਜਤਾਇਆ ਜਾ ਰਿਹਾ ਹੈ। ਮ੍ਰਿਤਕ ਦੀ ਪਹਿਚਾਣ ਅਮਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਉੱਪਲ ਵਜੋਂ ਹੋਈ ਹੈ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਬੀਤੀ ਦੇਰ ਰਾਤ ਨੌਜਵਾਨ ਅਮਰਿੰਦਰ ਸਿੰਘ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ, ਪਰ ਘਰ ਵਾਪਸ ਨਹੀਂ ਪਰਤਿਆ। ਉਨ੍ਹਾਂ ਕਿਹਾ ਕਿ ਏਧਰ ਓਧਰ ਨੌਜਵਾਨ ਦੀ ਭਾਲ ਕਰਨ ਦੇ ਬਾਵਜੂਦ ਵੀ ਉਹ ਨਹੀਂ ਮਿਲਿਆ। ਕਰੀਬ ਸ਼ਾਮ 7 ਵਜੇ ਤੱਕ ਨੌਜਵਾਨ ਦਾ ਮੋਬਾਇਲ ਫੋਨ ਚੱਲ ਰਿਹਾ ਸੀ, ਪਰ ਦੇਰ ਰਾਤ ਨੌਜਵਾਨ ਦਾ ਮੋਬਾਇਲ ਫੋਨ ਵੀ ਬੰਦ ਹੋ ਗਿਆ। ਸਵੇਰੇ ਪਤਾ ਚੱਲਿਆ ਕਿ ਉਨ੍ਹਾਂ ਨੌਜਵਾਨ ਪੁੱਤਰ ਦੀ ਲਾਸ਼ ਪਿੰਡ ਦੇਹੜ ਦੇ ਖੇਤਾਂ ਚ ਪਈ ਹੈ। ਮ੍ਰਿਤਕ ਨੌਜਵਾਨ ਅਮਰਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਪਿਤਾ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਵੱਡੀ ਭੈਣ ਵਿਦੇਸ਼ ਗਈ ਹੋਈ ਹੈ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਗਈ। ਉਧਰ ਮੌਕੇ ਤੇ ਪਹੁੰਚੇ ਡੀ ਐੱਸ ਪੀ ਡੇਰਾ ਬਾਬਾ ਨਾਨਕ ਜੋਗਾ ਸਿੰਘ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਮਿਲਣ ਨੂੰ ਲੈਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















