Yogi ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ! ਛੇ ਨਵੇਂ ਚਿਹਰੇ ਸ਼ਾਮਲ
ਨਵੀ ਦਿੱਲੀ, 10 ਮਈ (ਵਿਸ਼ਵ ਵਾਰਤਾ): ਯੋਗੀ ਮੰਤਰੀ ਮੰਡਲ ਦਾ ਐਤਵਾਰ ਨੂੰ ਵਿਸਤਾਰ ਹੋਇਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮੌਜੂਦਗੀ ਵਿੱਚ ਰਾਜਪਾਲ ਆਨੰਦੀਬੇਨ ਪਟੇਲ ਨੇ ਜਨ ਭਵਨ ਦੇ ਗਾਂਧੀ ਆਡੀਟੋਰੀਅਮ ਵਿੱਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਮੰਤਰੀ ਮੰਡਲ ਦੇ ਨਵੇਂ ਮੈਂਬਰਾਂ ਵਜੋਂ ਭੂਪੇਂਦਰ ਸਿੰਘ ਚੌਧਰੀ ਅਤੇ ਮਨੋਜ ਕੁਮਾਰ ਪਾਂਡੇ ਨੇ ਕੈਬਨਿਟ ਮੰਤਰੀ ਵਜੋਂ ਅਤੇ ਕ੍ਰਿਸ਼ਨਾ ਪਾਸਵਾਨ, ਸੁਰੇਂਦਰ ਦਿਲੇਰ, ਹੰਸਰਾਜ ਵਿਸ਼ਵਕਰਮਾ ਅਤੇ ਕੈਲਾਸ਼ ਸਿੰਘ ਰਾਜਪੂਤ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ।
ਇਸ ਤੋਂ ਇਲਾਵਾ ਯੋਗੀ ਸਰਕਾਰ ਵਿੱਚ ਰਾਜ ਮੰਤਰੀ ਅਜੀਤ ਸਿੰਘ ਪਾਲ ਅਤੇ ਸੋਮੇਂਦਰ ਤੋਮਰ ਦੀ ਤਰੱਕੀ ਹੋਈ ਹੈ। ਦੋਵਾਂ ਰਾਜ ਮੰਤਰੀਆਂ ਨੇ ਹੁਣ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸਹੁੰ ਚੁੱਕੀ। ਨਵ-ਨਿਯੁਕਤ ਮੰਤਰੀਆਂ ਨੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਸਹੁੰ ਚੁੱਕ ਸਮਾਗਮ ਤੋਂ ਬਾਅਦ ਜਨ ਭਵਨ ਦਾ ਗਾਂਧੀ ਆਡੀਟੋਰੀਅਮ ‘ਭਾਰਤ ਮਾਤਾ ਦੀ ਜੈ’ ਅਤੇ ‘ਜੈ ਸ਼੍ਰੀ ਰਾਮ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























