IPL 2026 : ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ; RCB ਨੇ ਜਿੱਤਿਆ TOSS
ਨਵੀ ਦਿੱਲੀ, 10 ਮਈ (ਵਿਸ਼ਵ ਵਾਰਤਾ): ਇੰਡੀਅਨ ਪ੍ਰੀਮੀਅਰ ਲੀਗ ਦੇ 19ਵੇਂ ਸੀਜ਼ਨ ਦਾ 54ਵਾਂ ਲੀਗ ਮੁਕਾਬਲਾ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਮੁੰਬਈ ਇੰਡੀਅਨਜ਼ (MI) ਦੀਆਂ ਟੀਮਾਂ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਆਰਸੀਬੀ ਟੀਮ ਦੇ ਕਪਤਾਨ ਰਜਤ ਪਾਟੀਦਾਰ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲੈਣ ਵਿੱਚ ਬਿਲਕੁਲ ਵੀ ਦੇਰੀ ਨਹੀਂ ਕੀਤੀ।
ਰਾਇਲ ਚੈਲੰਜਰਜ਼ ਬੈਂਗਲੁਰੂ – ਵਿਰਾਟ ਕੋਹਲੀ, ਜੈਕਬ ਬੈਥਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਰੋਮਾਰੀਓ ਸ਼ੈਫਰਡ, ਕਰੁਣਾਲ ਪਾਂਡਿਆ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਸੁਯਸ਼ ਸ਼ਰਮਾ, ਰਸਿਕ ਸਲਾਮ ਡਾਰ।
ਮੁੰਬਈ ਇੰਡੀਅਨਜ਼ – ਰੋਹਿਤ ਸ਼ਰਮਾ, ਰਿਆਨ ਰਿਕੇਲਟਨ (ਵਿਕਟਕੀਪਰ), ਨਮਨ ਧੀਰ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਵਿਲ ਜੈਕਸ, ਰਾਜ ਬਾਵਾ, ਕਾਰਬਿਨ ਬੌਸ਼, ਦੀਪਕ ਚਾਹਰ, ਜਸਪ੍ਰੀਤ ਬੁਮਰਾਹ, ਏ.ਐਮ. ਗਜ਼ਨਫਰ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























