IPL 2026 RR vs GT : ਰਾਜਸਥਾਨ ਰੌਇਲਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਜਾਰੀ
– ਕਪਤਾਨ ਗਿੱਲ ਤੇ ਸਾਈ ਸੁਦਰਸ਼ਨ ਨੇ ਜੜੇ ਸ਼ਾਨਦਾਰ ਅਰਧ-ਸੈਂਕੜੇ! RR ਨੂੰ ਦਿੱਤਾ ਇਨ੍ਹੀਆਂ ਦੌੜਾਂ ਦਾ ਟੀਚਾ
ਨਵੀ ਦਿੱਲੀ, 9 ਮਈ 2026 (ਵਿਸ਼ਵ ਵਾਰਤਾ) – ਆਈਪੀਐਲ 2026 ਸੀਜ਼ਨ ਦਾ 52ਵਾਂ ਲੀਗ ਮੁਕਾਬਲਾ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਰਾਜਸਥਾਨ ਰੌਇਲਜ਼ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਵਿਚਕਾਰ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਰਾਜਸਥਾਨ ਰੌਇਲਜ਼ ਟੀਮ ਦੀ ਕਪਤਾਨੀ ਰਿਆਨ ਪਰਾਗ ਦੀ ਥਾਂ ਯਸ਼ਸਵੀ ਜੈਸਵਾਲ ਸੰਭਾਲ ਰਹੇ ਹਨ, ਜਿਨ੍ਹਾਂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ।
ਗੁਜਰਾਤ ਟਾਈਟਨਸ ਨੇ ਰਾਜਸਥਾਨ ਰੌਇਲਜ਼ ਵਿਰੁੱਧ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 229 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਹੈ। ਗੁਜਰਾਤ ਵੱਲੋਂ ਕਪਤਾਨ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਅੱਧ-ਸੈਂਕੜੇ ਜੜੇ। ਕਪਤਾਨ ਸ਼ੁਭਮਨ ਗਿੱਲ ਨੇ 44 ਗੇਂਦਾਂ ਵਿੱਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ ਅੱਧ-ਸੈਂਕੜੇ ਵਾਲੀ ਪਾਰੀ ਖੇਡੀ।ਉਥੇ ਹੀ, ਸਾਈ ਸੁਦਰਸ਼ਨ ਨੇ ਵੀ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 36 ਗੇਂਦਾਂ ਵਿੱਚ 55 ਦੌੜਾਂ ਬਣਾਈਆਂ। ਸਾਈ ਨੇ ਆਪਣੀ ਇਸ ਪਾਰੀ ਦੌਰਾਨ 6 ਚੌਕੇ ਅਤੇ 2 ਛੱਕੇ ਲਗਾਏ।
ਦੱਸ ਦਈਏ ਕਿ ਯਸ਼ਸਵੀ ਪਹਿਲੀ ਵਾਰ ਰਾਜਸਥਾਨ ਰੌਇਲਜ਼ ਦੀ ਕਪਤਾਨੀ ਕਰ ਰਹੇ ਹਨ। ਰੈਗੂਲਰ ਕਪਤਾਨ ਰਿਆਨ ਪਰਾਗ ਇਹ ਮੈਚ ਨਹੀਂ ਖੇਡ ਰਹੇ ਹਨ। ਸ਼ਿਮਰੋਨ ਹੇਟਮਾਇਰ ਦੀ ਵੀ ਟੀਮ ਵਿੱਚ ਵਾਪਸੀ ਹੋ ਰਹੀ ਹੈ। ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਪਿਛਲੇ ਮੈਚ ਦੀ ਪਲੇਇੰਗ-11 ਵਿੱਚ ਬਦਲਾਅ ਕਰਦਿਆਂ ਮਾਨਵ ਸੁਥਾਰ ਦੀ ਥਾਂ ਪ੍ਰਸਿੱਧ ਕ੍ਰਿਸ਼ਨਾ ਦੀ ਵਾਪਸੀ ਕਰਵਾਈ ਹੈ।
ਰਾਜਸਥਾਨ ਰੌਇਲਜ਼: ਯਸ਼ਸਵੀ ਜੈਸਵਾਲ (ਕਪਤਾਨ), ਧਰੁਵ ਜੁਰੇਲ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਡੋਨੋਵਨ ਫਰੇਰਾ, ਰਵਿੰਦਰ ਜਡੇਜਾ, ਸ਼ੁਭਮ ਦੂਬੇ, ਦਸੁਨ ਸ਼ਨਾਕਾ, ਜੋਫਰਾ ਆਰਚਰ, ਬ੍ਰਿਜੇਸ਼ ਸ਼ਰਮਾ, ਤੁਸ਼ਾਰ ਦੇਸ਼ਪਾਂਡੇ ਅਤੇ ਯਸ਼ ਪੁੰਜਾ।
ਇੰਪੈਕਟ ਆਪਸ਼ਨਜ਼: ਵੈਭਵ ਸੂਰਿਆਵੰਸ਼ੀ, ਐਡਮ ਮਿਲਨੇ, ਰਵੀ ਸਿੰਘ, ਰਵੀ ਬਿਸ਼ਨੋਈ ਅਤੇ ਸੁਸ਼ਾਂਤ ਮਿਸ਼ਰਾ।
ਗੁਜਰਾਤ ਟਾਈਟਨਸ: ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਨਿਸ਼ਾਂਤ ਸਿੰਧੂ, ਵਾਸ਼ਿੰਗਟਨ ਸੁੰਦਰ, ਜੇਸਨ ਹੋਲਡਰ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਅਰਸ਼ਦ ਖਾਨ, ਕਗੀਸੋ ਰਬਾਡਾ ਅਤੇ ਮੁਹੰਮਦ ਸਿਰਾਜ।
ਇੰਪੈਕਟ ਆਪਸ਼ਨਜ਼: ਪ੍ਰਸਿੱਧ ਕ੍ਰਿਸ਼ਨਾ, ਗਲੇਨ ਫਿਲਿਪਸ, ਅਨੁਜ ਰਾਵਤ, ਸਾਈ ਕਿਸ਼ੋਰ ਅਤੇ ਕੁਮਾਰ ਕੁਸ਼ਾਗਰ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























