Tamil Nadu ‘ਚ ਵਿਜੇ ਦੀ ਸਰਕਾਰ ਤੈਅ: ਹਾਸਲ ਕੀਤਾ ਬਹੁਮਤ
VCK ਨੇ ਅਧਿਕਾਰਤ ਤੌਰ ‘ਤੇ ਦਿੱਤਾ ਸਮਰਥਨ
ਨਵੀ ਦਿੱਲੀ, 9 ਮਈ 2026 (ਵਿਸ਼ਵ ਵਾਰਤਾ): ਤਮਿਲਨਾਡੂ ਵਿੱਚ ਸਰਕਾਰ ਬਣਾਉਣ ਦੀ ਤਸਵੀਰ ਹੁਣ ਲਗਭਗ ਸਾਫ਼ ਹੋ ਗਈ ਹੈ। VCK ਨੇ ਅਧਿਕਾਰਤ ਤੌਰ ‘ਤੇ TVK ਮੁਖੀ ਵਿਜੇ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ IUML ਦੇ ਦੋ ਵਿਧਾਇਕਾਂ ਨੇ ਵੀ ਆਪਣਾ ਸਮਰਥਨ ਦੇ ਦਿੱਤਾ ਹੈ। ਇਸ ਸਮਰਥਨ ਨਾਲ TVK ਰਾਜ ਵਿਧਾਨ ਸਭਾ ਵਿੱਚ ਬਹੁਮਤ ਦੇ ਜਾਦੂਈ ਅੰਕੜੇ 118 ਨੂੰ ਪਾਰ ਕਰ ਗਈ ਹੈ।

VCK ਪ੍ਰਧਾਨ ਥੋਲ. ਥਿਰੂਮਾਵਲਵਨ ਨੇ TVK ਦੇ ਚੋਣ ਪ੍ਰਬੰਧਨ ਸੰਭਾਲ ਰਹੇ ਜਨਰਲ ਸਕੱਤਰ ਆਧਵ ਅਰਜੁਨ ਨੂੰ ਸਮਰਥਨ ਪੱਤਰ ਸੌਂਪਿਆ। ਇਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਤਮਿਲਨਾਡੂ ਵਿੱਚ TVK ਦੀ ਅਗਵਾਈ ਵਾਲੀ ਸਰਕਾਰ ਬਣਾਉਣ ਦਾ ਪੂਰਾ ਸਮਰਥਨ ਕਰੇਗੀ। VCK ਦੇ ਇਸ ਫੈਸਲੇ ਤੋਂ ਬਾਅਦ ਵਿਜੇ ਦੀ ਅਗਵਾਈ ਵਿੱਚ ਸਰਕਾਰ ਬਣਨ ਦਾ ਰਸਤਾ ਬਿਲਕੁਲ ਪੱਧਰਾ ਹੋ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























