Breaking: ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਦੀ ਰੇਡ ਮਗਰੋਂ CM ਮਾਨ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ ?
ਚੰਡੀਗੜ੍ਹ, 9 ਮਈ 2026 – ਅੱਜ ਸਵੇਰੇ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇੱਕ ਟੀਮ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ‘ਤੇ ਰੇਡ ਕੀਤੀ ਹੈ। ਇਸ ਰੇਡ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ED-BJP ਦੇ ਇਸ ਅਨੈਤਿਕ ਗੱਠਜੋੜ ਦਾ ਅੰਤ ਪੰਜਾਬ ਹੀ ਕਰੇਗਾ।

ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ, “ਅੱਜ ਫ਼ਿਰ ਤੋਂ BJP ਦੀ ED ਸੰਜੀਵ ਅਰੋੜਾ ਦੇ ਘਰ ਆਈ ਹੈ। ਇੱਕ ਸਾਲ ਵਿੱਚ ਇਹ ਤੀਜੀ ਵਾਰ ਉਹਨਾਂ ਦੇ ਘਰ BJP ਦੀ ED ਆਈ ਹੈ ਤੇ ਇੱਕ ਮਹੀਨੇ ‘ਚ ਦੂਜੀ ਵਾਰ। ਫ਼ਿਰ ਵੀ ਕੁਝ ਨਹੀਂ ਮਿਲਿਆ ਉਨ੍ਹਾਂ ਨੂੰ। ਮੈਂ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਔਰੰਗਜ਼ੇਬ ਵੀ ਨਹੀਂ ਝੁਕਾ ਸਕਿਆ ਸੀ। ਇਹ ਭਗਤ ਸਿੰਘ ਦੀ ਧਰਤੀ ਹੈ ਜੋ ਅੰਗਰੇਜ਼ਾਂ ਦੇ ਅੱਗੇ ਕਦੇ ਵੀ ਨਹੀਂ ਝੁਕੇ, ਤਾਂ ਮੋਦੀ ਦੀਆਂ ਚਾਲਾਂ ਅੱਗੇ ਪੰਜਾਬ ਕਦੇ ਵੀ ਨਹੀਂ ਝੁਕੇਗਾ। ED-BJP ਦੇ ਇਸ ਅਨੈਤਿਕ ਗੱਠਜੋੜ ਦਾ ਅੰਤ ਪੰਜਾਬ ਹੀ ਕਰੇਗਾ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























